ਮਲੋਟ ਨੇੜੇ ਵੱਡਾ ਹਾਦਸਾ: ਸੰਤੁਲਨ ਵਿਗੜਨ ਕਾਰਨ ਕਾਰ ਨਹਿਰ ਵਿੱਚ ਡਿੱਗੀ, ਮਾਂ-ਧੀ ਦੀ ਮੌ*ਤ

19

ਮਲੋਟ 12 Jan 2026 AJ DI Awaaj

Punjab Desk :  ਮਲੋਟ ਦੇ ਨਜ਼ਦੀਕ ਪਿੰਡ ਆਲਮ ਵਾਲਾ ਕੋਲੋਂ ਗੁਜ਼ਰਦੀ ਨਹਿਰ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਸੰਤੁਲਨ ਵਿਗੜਨ ਕਾਰਨ ਇੱਕ ਕਾਰ ਸਿੱਧੀ ਨਹਿਰ ਵਿੱਚ ਜਾ ਡਿੱਗੀ। ਇਸ ਭਿਆਨਕ ਹਾਦਸੇ ਵਿੱਚ ਮਾਂ ਅਤੇ ਧੀ ਦੀ ਮੌਕੇ ‘ਤੇ ਹੀ ਮੌ*ਤ ਹੋ ਗਈ, ਜਦਕਿ ਪਤੀ ਦੀ ਜਾਨ ਮੁਸ਼ਕਿਲ ਨਾਲ ਬਚ ਗਈ।

ਮਿਲੀ ਜਾਣਕਾਰੀ ਮੁਤਾਬਕ, ਹਾਦਸੇ ਵੇਲੇ ਕਾਰ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੀ ਮਾਸੂਮ ਧੀ ਸਵਾਰ ਸਨ। ਅਚਾਨਕ ਕਾਰ ਦਾ ਸੰਤੁਲਨ ਬਿਗੜਣ ਨਾਲ ਵਾਹਨ ਨਹਿਰ ਵਿੱਚ ਜਾ ਡਿੱਗਿਆ। ਇਸ ਹਾਦਸੇ ਵਿੱਚ 30 ਸਾਲਾ ਸਿਮਰਨ ਕੌਰ ਅਤੇ ਉਸ ਦੀ ਢਾਈ ਸਾਲਾ ਧੀ ਟੈਕਦੀਪ ਕੌਰ ਦੀ ਦਰਦਨਾਕ ਮੌ*ਤ ਹੋ ਗਈ।

ਹਾਦਸੇ ਦਾ ਸ਼ਿਕਾਰ ਪਰਿਵਾਰ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਜੰਡ ਵਾਲਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਣ ‘ਤੇ ਰਾਹਤ ਟੀਮਾਂ ਨੇ ਨਹਿਰ ਵਿੱਚੋਂ ਲਾ*ਸ਼ਾਂ ਬਾਹਰ ਕੱਢ ਕੇ ਸਿਵਲ ਹਸਪਤਾਲ ਮਲੋਟ ਦੀ ਮੋਰਚਰੀ ਵਿੱਚ ਰੱਖਵਾਈਆਂ।

ਉੱਧਰ, ਥਾਣਾ ਕਬਰਵਾਲਾ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਵਾਰਸਾਂ ਦੇ ਪਹੁੰਚਣ ਉਪਰੰਤ ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।