ਪੰਜਾਬ ਸਰਕਾਰ ਵੱਲੋਂ ਯੁਵਕਾਂ ਲਈ ਮੁਫਤ ਸਕਿਊਰਟੀ ਗਾਰਡ ਕੋਰਸ

30

ਫਰੀਦਕੋਟ 12 ਜਨਵਰੀ 2026 AJ DI Awaaj

Punjab Desk :  ਸੀ-ਪਾਈਟ ਕੈਂਪਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਦੇ ਕੈਂਪ ਟ੍ਰੇਨਿੰਗ ਅਫਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ-ਪਾਈਟ ਕੈਂਪ ਵਿਖੇ ਇਸ ਸਮੇਂ ਸਕਿਊਰਟੀ ਗਾਰਡ ਦਾ ਕੋਰਸ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ, ਫਿਰੋਜ਼ਪੁਰਫਾਜ਼ਿਲਕਾਮੁਕਤਸਰ ਅਤੇ ਮੋਗਾ ਜ਼ਿਲ੍ਹਿਆਂ ਦੇ ਉਹ ਯੁਵਕ ਜੋ ਕੋਰਸ ਕਰਨਾ ਚਾਹੁੰਦੇ ਹਨਉਹ ਜਲਦੀ ਤੋਂ ਜਲਦੀ ਸਵੇਰੇ 08:00 ਵਜੇ ਤੋਂ ਸ਼ਾਮ 10:00 ਵਜੇ ਤੱਕ ਕੈਂਪ ਵਿਖੇ ਰਿਪੋਰਟ ਕਰਨਕਿਉਂਕਿ 30 ਸੀਟਾਂ ਸੀਮਿਤ ਹਨ ਚਾਹਵਾਨ ਯੁਵਕ ਮਿਤੀ 20 ਜਨਵਰੀ 2026 ਤੱਕ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਕੋਰਸ ਸ਼ੁਰੂ ਕਰਨ ਦੀ ਮਿਤੀ 23 ਜਨਵਰੀ 2026 ਹੈ।

 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਕੋਰਸ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਕੋਰਸ ਪੂਰਾ ਕਰਨ ਤੇ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੁਵਕ ਦੀ ਉਮਰ 21 ਤੋਂ 29 ਸਾਲ ਹੋਣੀ ਲਾਜ਼ਮੀ ਹੈ ਅਤੇ ਉਹ 10ਵੀਂ ਜਾਂ 12ਵੀਂ ਪਾਸ ਹੋਵੇ। ਕੋਰਸ ਦੀ ਮਿਆਦ ਦੋ ਮਹੀਨੇ ਹੈ। ਕੈਂਪ ਵਿੱਚ ਆਉਣ ਸਮੇਂ 10ਵੀਂ ਦਾ ਅਸਲ ਸਰਟੀਫਿਕੇਟ, 10ਵੀਂ ਅਤੇ 10+2 ਦੀਆਂ ਫੋਟੋ ਕਾਪੀਆਂਪੰਜਾਬ ਰੈਜ਼ੀਡੈਂਸ ਸਰਟੀਫਿਕੇਟਜਾਤੀ ਸਰਟੀਫਿਕੇਟਆਧਾਰ ਕਾਰਡ ਦੀ ਫੋਟੋ ਕਾਪੀਦੋ ਪਾਸਪੋਰਟ ਸਾਈਜ਼ ਫੋਟੋਆਂਇੱਕ ਕਾਪੀਇੱਕ ਪੈੱਨਖਾਣਾ ਖਾਣ ਲਈ ਬਰਤਨ ਅਤੇ ਰਹਿਣ ਲਈ ਬਿਸਤਰਾ ਨਾਲ ਲਿਆਉਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਕੋਰਸ ਦੌਰਾਨ ਖਾਣਾ ਅਤੇ ਰਿਹਾਇਸ਼ ਦੀ ਸੁਵਿਧਾ ਵੀ ਪੂਰੀ ਤਰ੍ਹਾਂ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ 73476-66557 ’ਤੇ ਸੰਪਰਕ ਕੀਤਾ ਜਾ ਸਕਦਾ ਹੈ