12 ਜਨਵਰੀ, 2026 ਅਜ ਦੀ ਆਵਾਜ਼
Education Desk: ਭਾਰਤੀ ਹਵਾਈ ਫ਼ੌਜ (Indian Air Force) ਵਿੱਚ ਸ਼ਾਮਲ ਹੋਣ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਇੰਡੀਅਨ ਏਅਰਫੋਰਸ ਵੱਲੋਂ ਅਗਨੀਵੀਰ ਵਾਯੂ (INTAKE 01/2027) ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਭਰਤੀ ਲਈ ਅਰਜ਼ੀ ਦੀ ਪ੍ਰਕਿਰਿਆ 12 ਜਨਵਰੀ 2026 ਤੋਂ ਸ਼ੁਰੂ ਹੋ ਚੁੱਕੀ ਹੈ। ਯੋਗ ਉਮੀਦਵਾਰ ਆਨਲਾਈਨ ਮੋਡ ਰਾਹੀਂ ਅਧਿਕਾਰਤ ਵੈੱਬਸਾਈਟ agnipathvayu.cdac.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਰਜ਼ੀ ਭਰਨ ਦੀ ਆਖਰੀ ਮਿਤੀ 1 ਫਰਵਰੀ 2026 ਨਿਰਧਾਰਤ ਕੀਤੀ ਗਈ ਹੈ।
ਅਗਨੀਵੀਰ ਵਾਯੂ ਅਸਾਮੀਆਂ ਲਈ ਯੋਗਤਾ
ਏਅਰਫੋਰਸ ਅਗਨੀਵੀਰ ਵਾਯੂ ਲਈ ਅਪਲਾਈ ਕਰਨ ਵਾਸਤੇ ਉਮੀਦਵਾਰ ਕੋਲ ਹੇਠ ਲਿਖੀਆਂ ਵਿੱਚੋਂ ਕੋਈ ਇੱਕ ਯੋਗਤਾ ਹੋਣੀ ਲਾਜ਼ਮੀ ਹੈ:
-
ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ (ਇੰਟਰਮੀਡੀਏਟ) ਗਣਿਤ, ਭੌਤਿਕ ਵਿਗਿਆਨ (Physics) ਅਤੇ ਅੰਗਰੇਜ਼ੀ ਵਿਸ਼ਿਆਂ ਨਾਲ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਪਾਸ ਹੋਵੇ।
ਜਾਂ -
ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰਾਨਿਕਸ, ਆਟੋਮੋਬਾਈਲ, ਕੰਪਿਊਟਰ ਸਾਇੰਸ, ਇੰਸਟਰੂਮੈਂਟੇਸ਼ਨ ਟੈਕਨਾਲੋਜੀ ਆਦਿ ਵਿਸ਼ਿਆਂ ਵਿੱਚ ਇੰਜੀਨੀਅਰਿੰਗ ਡਿਪਲੋਮਾ ਕੀਤਾ ਹੋਵੇ।
ਜਾਂ -
ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਦੋ ਸਾਲਾ ਵੋਕੇਸ਼ਨਲ ਕੋਰਸ ਪਾਸ ਕੀਤਾ ਹੋਵੇ।
ਉਮਰ ਹੱਦ
-
ਘੱਟੋ-ਘੱਟ ਉਮਰ: 17.5 ਸਾਲ
-
ਵੱਧ ਤੋਂ ਵੱਧ ਉਮਰ: 21 ਸਾਲ
-
ਉਮੀਦਵਾਰ ਦਾ ਜਨਮ 1 ਜਨਵਰੀ 2006 ਤੋਂ ਪਹਿਲਾਂ ਅਤੇ 1 ਜੁਲਾਈ 2009 ਤੋਂ ਬਾਅਦ ਨਾ ਹੋਇਆ ਹੋਵੇ।
-
ਪੁਰਸ਼ ਅਤੇ ਮਹਿਲਾ ਦੋਹਾਂ ਲਈ ਘੱਟੋ-ਘੱਟ ਲੰਬਾਈ 152 ਸੈਂਟੀਮੀਟਰ ਹੋਣੀ ਲਾਜ਼ਮੀ ਹੈ (ਰਾਖਵੇਂ ਖੇਤਰਾਂ ਲਈ ਛੂਟ ਲਾਗੂ ਹੈ)।
ਅਰਜ਼ੀ ਫਾਰਮ ਭਰਨ ਦਾ ਤਰੀਕਾ
-
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ agnipathvayu.cdac.in ‘ਤੇ ਜਾਓ।
-
ਹੋਮ ਪੇਜ ‘ਤੇ IAF AGNIVEERVAYU INTAKE 01/2027 ਨਾਲ ਸਬੰਧਤ ਅਪਲਾਈ ਲਿੰਕ ‘ਤੇ ਕਲਿੱਕ ਕਰੋ।
-
ਨਵੇਂ ਪੇਜ ‘ਤੇ Register ਬਟਨ ‘ਤੇ ਕਲਿੱਕ ਕਰਕੇ ਮੰਗੀ ਗਈ ਜਾਣਕਾਰੀ ਭਰੋ।
-
ਰਜਿਸਟ੍ਰੇਸ਼ਨ ਤੋਂ ਬਾਅਦ Log In ਕਰਕੇ ਅਰਜ਼ੀ ਫਾਰਮ ਪੂਰੀ ਤਰ੍ਹਾਂ ਭਰੋ।
-
ਅੰਤ ਵਿੱਚ ਨਿਰਧਾਰਤ ਫੀਸ ਜਮ੍ਹਾਂ ਕਰਵਾ ਕੇ ਫਾਰਮ ਸਬਮਿਟ ਕਰੋ ਅਤੇ ਪ੍ਰਿੰਟਆਊਟ ਸੰਭਾਲ ਕੇ ਰੱਖੋ।
ਅਰਜ਼ੀ ਫੀਸ
ਭਾਰਤੀ ਹਵਾਈ ਫ਼ੌਜ ਅਗਨੀਵੀਰ ਵਾਯੂ ਅਸਾਮੀਆਂ ਲਈ ਸਾਰੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ 550 ਰੁਪਏ ਅਰਜ਼ੀ ਫੀਸ ਜਮ੍ਹਾਂ ਕਰਵਾਉਣੀ ਪਵੇਗੀ। ਫੀਸ ਦਾ ਭੁਗਤਾਨ ਆਨਲਾਈਨ ਮਾਧਿਅਮ ਰਾਹੀਂ ਕੀਤਾ ਜਾ ਸਕਦਾ ਹੈ।














