ਮਾਹੀ ਵਿਜ਼ ਨੇ ਜੈ ਭਾਨੁਸ਼ਾਲੀ ਤੋਂ ਅਲੱਗ ਹੋਣ ਤੋਂ ਬਾਅਦ ਦੋਸਤ ਲਈ ਜ਼ਾਹਿਰ ਕੀਤੀਆਂ ਭਾਵਨਾਵਾਂ, ਸੋਸ਼ਲ ਮੀਡੀਆ ‘ਤੇ ਲਿਖਿਆ ‘ਆਈ ਲਵ ਯੂ’

13

11 January 2026 Aj Di Awaaj

Bollywood Desk: ਜੈ ਭਾਨੁਸ਼ਾਲੀ ਨਾਲ ਤਲਾਕ ਤੋਂ ਬਾਅਦ ਮਾਹੀ ਵਿਜ਼ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਨਜ਼ਰ ਆ ਰਹੀ ਹੈ। ਉਹ ਨਾ ਸਿਰਫ਼ ਆਪਣੀ ਜ਼ਿੰਦਗੀ ਦੇ ਪਲ ਸਾਂਝੇ ਕਰ ਰਹੀ ਹੈ, ਸਗੋਂ ਟ੍ਰੋਲਜ਼ ਨੂੰ ਵੀ ਬੇਝਿਜਕ ਜਵਾਬ ਦੇ ਰਹੀ ਹੈ। ਇਸ ਦਰਮਿਆਨ ਅਦਾਕਾਰਾ ਨੇ ਆਪਣੇ ਸਭ ਤੋਂ ਕਰੀਬੀ ਦੋਸਤ ਨਦੀਮ ਦੇ ਜਨਮਦਿਨ ਮੌਕੇ ਇਕ ਭਾਵੁਕ ਪੋਸਟ ਸਾਂਝੀ ਕਰਕੇ ਦਿਲ ਦੀਆਂ ਗੱਲਾਂ ਬਿਆਨ ਕੀਤੀਆਂ ਹਨ।

ਮਾਹੀ ਨੇ ਨਦੀਮ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਉਸਨੂੰ ਕੇਕ ਖਿਲਾਉਂਦੀ ਦਿਖਾਈ ਦੇ ਰਹੀ ਹੈ। ਖ਼ਾਸ ਗੱਲ ਇਹ ਰਹੀ ਕਿ ਪੋਸਟ ਸਾਂਝੀ ਕਰਦੇ ਸਮੇਂ ਮਾਹੀ ਨੇ ਕਮੈਂਟ ਸੈਕਸ਼ਨ ਬੰਦ ਕਰ ਦਿੱਤਾ, ਤਾਂ ਜੋ ਕੋਈ ਨਕਾਰਾਤਮਕ ਟਿੱਪਣੀ ਨਾ ਕਰ ਸਕੇ। ਲੰਬੇ ਪੋਸਟ ਵਿੱਚ ਉਸਨੇ ਲਾਲ ਦਿਲ ਵਾਲੇ ਇਮੋਜੀ ਨਾਲ “ਆਈ ਲਵ ਯੂ” ਲਿਖ ਕੇ ਨਦੀਮ ਨੂੰ ਸਿਰਫ਼ ਦੋਸਤ ਨਹੀਂ, ਬਲਕਿ ਪਰਿਵਾਰ ਕਰਾਰ ਦਿੱਤਾ।

ਮਾਹੀ ਨੇ ਲਿਖਿਆ, “ਜਿਸ ਇਨਸਾਨ ਨੂੰ ਮੈਂ ਦਿਲੋਂ ਚੁਣਿਆ, ਉਸਨੂੰ ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ। ਉਹ ਜੋ ਬਿਨਾਂ ਕਹੇ ਮੇਰੀ ਗੱਲ ਸਮਝ ਲੈਂਦਾ ਹੈ। ਜੋ ਮੇਰਾ ਸਾਥ ਮਜ਼ਬੂਰੀ ਨਾਲ ਨਹੀਂ, ਸਗੋਂ ਦਿਲੋਂ ਦਿੰਦਾ ਹੈ। ਤੂੰ ਮੇਰਾ ਪਰਿਵਾਰ ਹੈਂ, ਤੇਰੇ ਕੋਲ ਮੈਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਹਾਂ। ਤੂੰ ਸਿਰਫ਼ ਮੇਰਾ ਸਭ ਤੋਂ ਵਧੀਆ ਦੋਸਤ ਨਹੀਂ, ਬਲਕਿ ਮੇਰਾ ਸਹਾਰਾ, ਮੇਰੀ ਤਾਕਤ ਤੇ ਮੇਰਾ ਘਰ ਹੈਂ।”

ਉਸਨੇ ਅੱਗੇ ਲਿਖਿਆ ਕਿ ਨਦੀਮ ਦੇ ਨਾਲ ਉਹ ਜਿਵੇਂ ਚਾਹੁੰਦੀ ਹੈ, ਉਹੋ ਜਿਹਾ ਰਹਿ ਸਕਦੀ ਹੈ—ਚਾਹੇ ਖੁਸ਼ ਹੋਵੇ, ਉਦਾਸ ਹੋਵੇ ਜਾਂ ਭਾਵੁਕ। ਮਾਹੀ ਨੇ ਕਿਹਾ, “ਅਸੀਂ ਲੜਦੇ ਵੀ ਹਾਂ, ਗੁੱਸੇ ਵੀ ਹੋ ਜਾਂਦੇ ਹਾਂ, ਕਈ ਵਾਰ ਦਿਨਾਂ ਤੱਕ ਗੱਲ ਨਹੀਂ ਕਰਦੇ। ਪਰ ਚੁੱਪੀ ਕਿੰਨੀ ਵੀ ਲੰਮੀ ਹੋਵੇ, ਅਖੀਰ ਉਹ ਸਾਡੇ ਦੋਹਾਂ ਦੇ ਵਿਚਕਾਰ ਆ ਕੇ ਖਤਮ ਹੁੰਦੀ ਹੈ। ਕਿਉਂਕਿ ਅਸੀਂ ਜਾਣਦੇ ਹਾਂ ਕਿ ਨਦੀਮ ਤੇ ਮਾਹੀ ਇੱਕ ਹਨ।”

ਪੋਸਟ ਦੇ ਅੰਤ ਵਿੱਚ ਮਾਹੀ ਨੇ ਲਿਖਿਆ ਕਿ ਦੋਹਾਂ ਦੀਆਂ ਆਤਮਾਵਾਂ ਇਕ-ਦੂਜੇ ਨਾਲ ਗਹਿਰਾਈ ਨਾਲ ਜੁੜੀਆਂ ਹੋਈਆਂ ਹਨ। “ਜ਼ਿੰਦਗੀ ਹਮੇਸ਼ਾ ਆਸਾਨ ਨਹੀਂ ਰਹੀ, ਪਰ ਤੇਰੇ ਨਾਲ ਹੋਣ ਨਾਲ ਸਭ ਕੁਝ ਹਲਕਾ ਤੇ ਬਿਹਤਰ ਹੋ ਜਾਂਦਾ ਹੈ। ਜਦੋਂ ਮੈਂ ਕਮਜ਼ੋਰ ਹੁੰਦੀ ਹਾਂ, ਤੂੰ ਮੇਰਾ ਹੱਥ ਫੜ ਲੈਂਦਾ ਹੈਂ। ਆਈ ਲਵ ਯੂ ਨਦੀਮ—ਅੱਜ ਵੀ ਤੇ ਹਮੇਸ਼ਾ।”

ਧੀ ਤਾਰਾ ਨੇ ਵੀ ਕੀਤਾ ਖ਼ਾਸ ਪੋਸਟ
ਮਾਹੀ ਦੇ ਨਾਲ-ਨਾਲ ਉਸਦੀ ਧੀ ਤਾਰਾ ਨੇ ਵੀ ਨਦੀਮ ਦੇ ਜਨਮਦਿਨ ਮੌਕੇ ਇਕ ਪਿਆਰਾ ਪੋਸਟ ਸਾਂਝਾ ਕੀਤਾ। ਕਈ ਤਸਵੀਰਾਂ ਨਾਲ ਤਾਰਾ ਨੇ ਕੈਪਸ਼ਨ ਵਿੱਚ ਲਿਖਿਆ—“Happy Birthday My Abba.”