03 ਜਨਵਰੀ, 2026 ਅਜ ਦੀ ਆਵਾਜ਼
Bollywood Desk: ਕਹਿੰਦੇ ਹਨ ਕਿ ਸਮਾਂ ਕਿਸੇ ਲਈ ਵੀ ਇੱਕੋ ਜਿਹਾ ਨਹੀਂ ਰਹਿੰਦਾ—ਚਾਹੇ ਉਹ ਸੁਪਰਸਟਾਰ ਹੀ ਕਿਉਂ ਨਾ ਹੋਵੇ। ਬਾਲੀਵੁੱਡ ਦੇ ਪਹਿਲੇ ਸੁਪਰਸਟਾਰ ਰਾਜੇਸ਼ ਖੰਨਾ ਦੀ ਜ਼ਿੰਦਗੀ ਵੀ ਇਸ ਸੱਚਾਈ ਦੀ ਗਵਾਹ ਹੈ। ਇੱਕ ਸਮਾਂ ਸੀ ਜਦੋਂ ਉਹ ਸਫਲਤਾ ਦੇ ਸ਼ਿਖਰ ‘ਤੇ ਸਨ। ਕਰੋੜਾਂ ਫੈਨਜ਼, ਲਗਾਤਾਰ ਹਿੱਟ ਫਿਲਮਾਂ ਅਤੇ ਨਿਰਮਾਤਾਵਾਂ ਦੀ ਪਹਿਲੀ ਪਸੰਦ—ਰਾਜੇਸ਼ ਖੰਨਾ ਦਾ ਜਾਦੂ ਹਰ ਪਾਸੇ ਛਾਇਆ ਹੋਇਆ ਸੀ।
ਪਰ ਸਮੇਂ ਦੇ ਨਾਲ ਹਾਲਾਤ ਬਦਲ ਗਏ। ਕਾਮਯਾਬੀ ਉਨ੍ਹਾਂ ਦੇ ਸਿਰ ਚੜ੍ਹ ਗਈ ਅਤੇ ਹੰਕਾਰ ਨੇ ਉਨ੍ਹਾਂ ਦੇ ਕਰੀਅਰ ਨੂੰ ਨੁਕਸਾਨ ਪਹੁੰਚਾਇਆ। ਨਤੀਜਾ ਇਹ ਨਿਕਲਿਆ ਕਿ ਇਕ ਤੋਂ ਬਾਅਦ ਇਕ ਫਿਲਮ ਫਲਾਪ ਹੋਣ ਲੱਗੀ। ਹਾਲਾਤ ਇੰਨੇ ਖਰਾਬ ਹੋ ਗਏ ਕਿ ਫਿਲਮ ਨਿਰਮਾਤਾ ਵੀ ਉਨ੍ਹਾਂ ਨਾਲ ਕੰਮ ਕਰਨ ਤੋਂ ਕੱਦਮ ਪਿੱਛੇ ਹਟਾਉਣ ਲੱਗ ਪਏ।
ਇੱਕ ਦੌਰ ਅਜਿਹਾ ਵੀ ਆਇਆ ਜਦੋਂ 60 ਸਾਲ ਦੀ ਉਮਰ ਵਿੱਚ ਰਾਜੇਸ਼ ਖੰਨਾ ਨੂੰ ਇੱਕ B-ਗ੍ਰੇਡ ਫਿਲਮ ਕਰਨ ਲਈ ਮਜਬੂਰ ਹੋਣਾ ਪਿਆ। ਇਹ ਫਿਲਮ ਸੀ ਸਾਲ 2008 ਵਿੱਚ ਆਈ ‘ਵਫਾ: ਏ ਡੈਡਲੀ ਲਵ ਸਟੋਰੀ’, ਜਿਸ ਵਿੱਚ ਉਨ੍ਹਾਂ ਨੇ ਇੱਕ ਅਮੀਰ ਕਾਰੋਬਾਰੀ ਦਾ ਕਿਰਦਾਰ ਨਿਭਾਇਆ। ਕਹਾਣੀ ਮੁਤਾਬਕ, ਉਹ ਇੱਕ ਕਾਫੀ ਛੋਟੀ ਉਮਰ ਦੀ ਔਰਤ ਨਾਲ ਵਿਆਹ ਕਰਦਾ ਹੈ ਪਰ ਬਿਮਾਰੀ ਕਾਰਨ ਉਸ ਨਾਲ ਸਰੀਰਕ ਰਿਸ਼ਤਾ ਨਹੀਂ ਬਣਾ ਸਕਦਾ। ਇਸ ਕਾਰਨ ਕਹਾਣੀ ਵਿੱਚ ਧੋਖੇ, ਰਾਜ਼ ਅਤੇ ਟਵਿਸਟ ਆਉਂਦੇ ਹਨ।
ਫਿਲਮ ਆਪਣੇ ਬੋਲਡ ਅਤੇ ਇੰਟੀਮੇਟ ਸੀਨਜ਼ ਕਾਰਨ ਕਾਫੀ ਚਰਚਾ ਵਿੱਚ ਰਹੀ। ਇਸ ਵਿੱਚ ਰਾਜੇਸ਼ ਖੰਨਾ ਦੀ ਕੋ-ਸਟਾਰ ਉਨ੍ਹਾਂ ਤੋਂ ਕਰੀਬ 35 ਸਾਲ ਛੋਟੀ ਅਦਾਕਾਰਾ ਲੈਲਾ ਖਾਨ ਸੀ। ਕਰੀਅਰ ਦੇ ਆਖਰੀ ਦੌਰ ਵਿੱਚ ਆਈ ਇਸ ਫਿਲਮ ਨੂੰ ਕਈ ਲੋਕਾਂ ਨੇ ਪੈਸਾ ਕਮਾਉਣ ਦੀ ਕੋਸ਼ਿਸ਼ ਵੀ ਕਿਹਾ, ਹਾਲਾਂਕਿ ਕਈ ਆਲੋਚਕਾਂ ਨੇ ਕਹਾਣੀ ਨੂੰ ਕਮਜ਼ੋਰ ਦੱਸਿਆ ਪਰ ਖੰਨਾ ਦੀ ਅਦਾਕਾਰੀ ਦੀ ਫਿਰ ਵੀ ਤਾਰੀਫ ਕੀਤੀ।
ਬਾਅਦ ਵਿੱਚ ਇਹ ਫਿਲਮ ਇੱਕ ਹੋਰ ਕਾਰਨ ਕਰਕੇ ਵੀ ਚਰਚਾ ਵਿੱਚ ਰਹੀ। ਫਿਲਮ ਦੀ ਮੁੱਖ ਅਦਾਕਾਰਾ ਲੈਲਾ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਾਲ 2011 ਵਿੱਚ ਬੇਰਹਿਮੀ ਨਾਲ ਕਤਲ ਹੋ ਗਿਆ ਸੀ, ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ।
ਰਾਜੇਸ਼ ਖੰਨਾ ਨੇ ਆਪਣੇ ਸ਼ਾਨਦਾਰ ਕਰੀਅਰ ਵਿੱਚ ‘ਆਰਾਧਨਾ’, ‘ਆਨੰਦ’, ‘ਅਮਰ ਪ੍ਰੇਮ’, ‘ਬਾਵਰਚੀ’, ‘ਹਾਥੀ ਮੇਰੇ ਸਾਥੀ’, ‘ਨਮਕ ਹਰਾਮ’ ਅਤੇ ‘ਕਟੀ ਪਤੰਗ’ ਵਰਗੀਆਂ ਕਲਾਸਿਕ ਫਿਲਮਾਂ ਨਾਲ ਸਿਨੇਮਾ ਇਤਿਹਾਸ ਵਿੱਚ ਆਪਣਾ ਨਾਮ ਸਦਾ ਲਈ ਦਰਜ ਕਰਵਾ ਲਿਆ। ਉਨ੍ਹਾਂ ਦੀ ਜ਼ਿੰਦਗੀ ਇਹ ਸਿਖਾਉਂਦੀ ਹੈ ਕਿ ਸਫਲਤਾ ਅਤੇ ਨਾਕਾਮੀ ਦੋਵੇਂ ਹੀ ਅਸਥਾਈ ਹੁੰਦੀਆਂ ਹਨ।













