2025-26 ਚ ਜ਼ਿਲ੍ਹਾ ਬਰਨਾਲਾ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ

28

ਬਰਨਾਲਾ, 2 ਜਨਵਰੀ 2026 AJ DI Awaaj

Punjab Desk : 69 ਵੀਂ ਨੈਸ਼ਨਲ ਸਕੂਲ ਖੇਡਾਂ 2025-26 ਦੌਰਾਨ ਜ਼ਿਲ੍ਹਾ ਬਰਨਾਲਾ ਦੇ 8 ਖਿਡਾਰੀਆਂ ਨੇ ਮੱਲ੍ਹਾਂ ਮਾਰੀਆਂ ਅਤੇ ਚਾਰ ਸੋਨ  ਤਗਮੇ, ਇੱਕ ਚਾਂਦੀ ਦਾ ਤਗਮਾ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ।

      ਉਨ੍ਹਾਂ ਜੇਤੂਆਂ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਅੱਜ ਜ਼ਿਲ੍ਹੇ ‘ਚ ਪਰਤਣ ‘ਤੇ ਸਨਮਾਨਤ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਨੇ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਖਿਡਾਰੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਉੱਤੇ ਮੱਲ੍ਹਾਂ ਮਾਰ ਰਹੇ ਹਨ।

      ਉਨ੍ਹਾਂ ਦੱਸਿਆ ਕਿ ਖਿਡਾਰੀ ਮਨਕਰਨਜੋਤ ਸਿੰਘ, ਜਪੁਸਿਮਰਨ ਸਿੰਘ, ਸਾਹਿਬਜੋਤ ਸਿੰਘ ਅਤੇ ਹਰਵਿੰਦਰ ਸਿੰਘ ਨੇ ਨੈੱਟ ਬਾਲ ਅੰਡਰ 19 ਲੜਕੇ ‘ਚ ਮੈੰਗਲੂਰ ਕਰਨਾਟਕਾ ਵਿਖੇ ਸੋਨ ਤਮਗਾ ਜਿੱਤਿਆ। ਇਨ੍ਹਾਂ ਵਿਚੋਂ ਮਨਕਰਨਜੋਤ ਸਿੰਘ ਦੇਸ਼ ਦਾ ਬੈਸਟ ਸ਼ੂਟਰ ਦਾ ਖਿਤਾਬ ਹਾਸਲ ਕੀਤਾ। ਇਹ ਸਾਰੇ ਵਿਦਿਆਰਥੀ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਦੇ ਹਨ। ਇਸੇ ਤਰਾਂ ਹਿਮਾਂਸ਼ੀ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ, ਤੋਂ ਸੀਮਾਂ ਕੌਰ ਤੇ ਗੀਤਾ ਕੌਰ ਸ.ਸ.ਸ.ਸ ਮੌੜਾਂ, ਤੋਂ ਨੇ ਨੈੱਟਬਾਲ ਅੰਡਰ 19 ਲੜਕੀਆਂ ਵਿੱਚੋਂ ਬਰਾਉਂਜ਼ ਮੈਡਲ ਹਾਸਲ ਕੀਤਾ।

          ਇਸ ਤੋਂ ਇਲਾਵਾ ਤਸਨੀਮ ਕੌਰ ਢਿੱਲੋਂ ਅਕਾਲ ਅਕੈਡਮੀ ਭਦੌੜ, ਨੇ ਅਥਲੈਟਿਕਸ 4×400 ਮੀ. ਰਿਲੇਅ ਲਖਨਊ (ਯੂਪੀ) ਵਿਖੇ ਸਿਲਵਰ ਮੈਡਲ ਪ੍ਰਾਪਤ ਕੀਤਾ ।

          ਇਸ ਮੌਕੇ ਜ਼ਿਲ੍ਹਾ ਸਿਖਿਆ ਅਫ਼ਸਰ ਸੁਨੀਤਇੰਦਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸਰਮਾਂ, ਉਪ ਜ਼ਿਲ੍ਹਾ ਸਿਖਿਆ ਅਫ਼ਸਰ ਬਰਜਿੰਦਰਪਾਲ ਸਿੰਘ, ਡੀ ਐਮ ਸਪੋਰਟਸ ਸਿਮਰਦੀਪ ਸਿੰਘ, ਪ੍ਰਿੰਸੀਪਲ ਸਰਵਹਿੱਤਕਾਰੀ ਵਿੱਦਿਆ ਮੰਦਰ ਬਰਨਾਲਾ ਐਸ.ਕੇ ਮਲਿਕ, ਲੈਕ. ਫ਼ਿਜ਼ੀਕਲ ਦਲਜੀਤ ਸਿੰਘ, ਪੀ ਟੀ ਆਈ ਰਜਿੰਦਰ ਸਿੰਘ, ਹਰਨੇਕ ਸਿੰਘ ਕੌਚ, ਮਨਜੀਤ ਸਿੰਘ, ਅਨਿਲ ਸਰਮਾਂ, ਬਲਜਿੰਦਰ ਸਿੰਘ ਅਕਾਲ ਅਕੈਡਮੀ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।