ਮੈਡੀਕਲ ਅਫ਼ਸਰ ਨੇ ਆਯੁਸ਼ਮਾਨ ਕੇਂਦਰ ਦਾ ਅਚਨਚੇਤ ਦੌਰਾ

23

ਕੀਰਤਪੁਰ ਸਾਹਿਬ 31 ਦਸੰਬਰ 2025 AJ DI Awaaj

Punjab Desk : ਡਾ. ਸੁਰਜੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਨੇ ਬਲਾਕ ਕੀਰਤਪੁਰ ਸਾਹਿਬ ਦੇ ਆਯੁਸ਼ਮਾਨ  ਅਰੋਗਿਆ ਕੇਂਦਰ ਗੱਜਪੁਰ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ NQAS (ਨੈਸ਼ਨਲ ਕੁਆਲਿਟੀ ਅਸ਼ੋਰੈਂਸ ਸਟੈਂਡਰਡ) ਅਧੀਨ ਆਨਲਾਈਨ ਮਾਧਿਅਮ ਜ਼ਰੀਏ ਹੋਣ ਵਾਲੇ ਮੁਲਾਂਕਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸਟਾਫ਼ ਨੂੰ ਨਿਯਮਿਤ ਤੌਰ ‘ਤੇ ਸਾਰੇ ਦਸਤਾਵੇਜ਼ ਅਤੇ ਰਿਕਾਰਡ ਅਪਡੇਟ ਰੱਖਣ ਦੀ ਸਖ਼ਤ ਹਦਾਇਤ ਦਿੱਤੀ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਉਹਨਾਂ ਵੱਲੋਂ ਕੀਤੇ ਗਏ ਇਸ ਅਚਨਚੇਤ ਦੌਰੇ ਦਾ ਮਕਸਦ ਸਿਹਤ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਗੁਣਵੱਤਾ ਵਿਚ ਸੁਧਾਰ ਲਿਆਉਣਾ ਹੈ। ਡਾਕਟਰ ਸੁਰਜੀਤ ਸਿੰਘ ਨੇ ਕਿਹਾ ਕਿ ਅਚਨਚੇਤ ਦੌਰਾ ਕਰਨ ਦਾ ਇਹ ਸਿਲਸਿਲਾ ਨਵੇਂ ਸਾਲ ਵਿੱਚ ਵਿਚ ਜਾਰੀ ਰਹੇਗਾ। ਉਹਨਾਂ NQAS ਦੇ ਜ਼ਿਲ੍ਹਾ ਨੋਡਲ ਅਧਿਕਾਰੀ, ਰੂਪਨਗਰ ਡਾਕਟਰ ਹਰਲੀਨ ਕੌਰ ਦੀ ਅਗਵਾਈ ਵਿੱਚ NQAS ਅਧੀਨ ਰਾਸ਼ਟਰੀ ਮਾਨਤਾ ਪ੍ਰਾਪਤ ਕਰਨ ਵਾਲੇ ਅਤੇ ਰਾਸ਼ਟਰੀ ਮਾਨਤਾ ਲਈ ਤਿਆਰੀਆਂ ਕਰ ਰਹੇ ਸਾਰੇ ਆਯੁਸ਼ਮਾਨ ਅਰੋਗਿਆ ਕੇਂਦਰਾਂ ਨੂੰ ਆਪਣਾ ਰਿਕਾਰਡ ਅੱਪ-ਟੂ-ਡੇਟ ਰੱਖਣ ਦੇ ਨਾਲ ਨਾਲ ਦਵਾਈਆਂ ਦਾ ਸਟਾਕ ਪੂਰਾ ਰੱਖਣ ਅਤੇ ਸਾਫ਼ ਸਫ਼ਾਈ ਦਾ ਪੂਰਾ ਧਿਆਨ ਰੱਖਣ ਦੀ ਹਦਾਇਤ ਵੀ ਕੀਤੀ। ਉਹਨਾਂ ਕਿਹਾ ਕਿ ਰਾਸ਼ਟਰੀ ਮਾਨਤਾ ਹਾਸਲ ਕਰਨਾ ਅਤੇ ਮਾਨਤਾ ਮਿਲਣ ਉਪਰੰਤ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਿਹਤ ਸਹੂਲਤਾਂ ਦੇ ਮਿਆਰ ਵਿਚ ਸੁਧਾਰ ਲਈ ਨਿਰਤਰ ਯਤਨਸ਼ੀਲ ਰਹਿਣਾ ਹੀ NQAS ਦਾ ਮੁੱਖ ਮਕਸਦ ਹੈ ਅਤੇ ਇਹ ਪੂਰੀ ਟੀਮ ਦੇ ਕੰਮ ਕਰਨ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ, ਸੀ.ਐੱਚ.ਓ ਪੂਨਮ, ਸੀ.ਓ ਭਰਤ ਕਪੂਰ, ਏ.ਐੱਨ.ਐੱਮ ਕੁਲਵਿੰਦਰ ਕੌਰ, ਆਸ਼ਾ ਵਰਕਰ ਹਾਜ਼ਰ ਸਨ