ਪਿੰਡ ਕਾਲੇਕੇ ਤੋਂ ਕਲੀਨ ਵਿਲੇਜ਼ ਗਰੀਨ ਵਿਲੇਜ਼ ਦੀ ਸ਼ੁਰੂਆਤ

25
BARNALA 30 Dec 2025 AJ DI Awaaj

 

Punjab Desk :  ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵਲੋਂ ਪਿੰਡ ਕਾਲੇਕੇ ਤੋਂ ਕਲੀਨ ਵਿਲੇਜ਼ ਗਰੀਨ ਵਿਲੇਜ਼ ਦੀ ਸ਼ੁਰੂਆਤ। ਮਾਨਯੋਗ ਜਸਟਿਸ ਹਰਪ੍ਰੀਤ ਸਿੰਘ ਬਰਾੜ, ਐਡਮਿਨਸਟੇ੍ਰਟਿਵ ਜਜ਼, ਸੈਸ਼ਨਜ਼ ਡਵੀਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾ ਅਤੇ ਰਾੳਂਡ ਗਲਾਸ ਫਾਂਉਂਡੇਸ਼ਨ, ਮੋਹਾਲੀ ਦੀ ਸਹਾਇਤਾ ਨਾਲ, ਮਿਸ ਅੰਸ਼ੂਲ ਬੇਰੀ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ਼, ਬਰਨਾਲਾ ਵਲੋਂ ਪਿੰਡ ਕਾਲੇਕਾ ਵਿਖੇ ਕਲੀਨ ਵਿਲੇਜ਼, ਗਰੀਨ ਵਿਲੇਜ਼ ਦੀ ਰਸਮੀ ਸ਼ੁਰੂਆਤ ਪਿੰਡ ਦੀ ਸ਼ਾਮਲਾਟ ਵਾਲੀ ਥਾਂ ਤੇ ਬੂਟੇ ਲਗਾ ਕੇ ਕੀਤੀ। ਇਸ ਮੌਕੇ ਤੇ ਬੋਲਦਿਆਂ ਰਾੳਂਡ ਗਲਾਸ ਫਾੳਂਡੇਸ਼ਨ, ਮੋਹਾਲੀ ਦੇ ਬੁਲਾਰੇ ਨੇ ਲੋਕਾਂ ਨੂੰ ਦਸਿਆ ਕਿ ਉਹ ਪਿੰਡ ਕਾਲੇਕੇ ਨੂੰ ਸਾਫ ਸੂਥਰਾ ਅਤੇ ਹਰਿਆ ਭਰਿਆ ਬਣਾਉਣ ਲਈ ਲੋਕਾਂ ਦੇ ਘਰ ਤੋਂ ਗਿਲਾ ਅਤੇ ਸੁੱਕਾ ਕੂੜਾ ਇਕਠਾ ਕਰਕੇ ਉਸਨੂੰ ਇੱਥ ਥਾਂ ਤੇ ਇੱਕਠਾ ਕਰਨਗੇ ਅਤੇ ਉਸਤੋਂ ਜੈਵਿਕ ਖਾਦ ਪੈਦਾ ਕਰਨਗੇ। ਇਸ ਮੌਕੇ ਤੇ ਸ਼੍ਰ਼ੀ ਮਦਨ ਲਾਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵਲੋਂ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ। ਏ। ਐਸ। ਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਿਸ ਅੰਸ਼ੂਲ ਬੇਰੀ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜ਼ੱਜ਼ੑਸਹਿਤੑਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਦੀ ਯੋਗ ਅਗਵਾਈ ਹੇਠ ਕੈਂਪੇਨ ਯੂਥ ਅਗੇਸਟ ਡਰਗਜ਼ ਚਲਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਉਦੇਸ਼ ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਪੰਜਾਬ ਨੂੰ ਨਸ਼ਾ ਮੁੱਕਤ ਕਰਨਾ ਹੈ। ਇਸ ਮੌਕੇ ਤੇ ਐਡਵੋਕੇਟ ਅਨੂ ਸ਼ਰਮਾ ਵਲੋਂ ਨਸ਼ਿਆਂ ਵਿਰੁਧ ਇੱਕ ਕਵਿਤਾ ਪੇਸ਼ ਕੀਤੀ ਗਈ। ਇਹ ਮੁਹਿੰਮ 6 ਦਸੰਬਰ 2025 ਤੋਂ ਸ਼ੁਰੂ ਹੋ ਕੇ 6 ਜਨਵਰੀ, 2026 ਤੱਕ ਚਲਾਈ ਜਾਵੇਗੀ ਅਤੇ ਇਸ ਮੁਹਿੰਮ ਦੌਰਾਨ ਜਿਲਾ ਬਰਨਾਲਾ ਦੇ ਪਿੰਡਾਂ, ਸ਼ਹਿਰਾਂ ,ਸਕੂਲਾਂ ਅਤੇ ਕਾਲਜਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਵੱਖੑਵੱਖ ਜਨਤਕ ਥਾਵਾਂ ਤੇ ਨੁੱਕੜ ਨਾਟਕਾਂ, ਸਾਇਕਲ ਰੈਲੀ ਅਤੇ ਵਾਕਾਥੋਨ ਰਾਹੀਂ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਕਤ ਮੁਹਿੰਮ ਤਹਿਤ ਸਕੂਲਾਂ ਵਿੱਚ ਪੋਸਟਰ ਮੇਕਿੰਗ, ਸਲੋਗਨ ਮੇਕਿੰਗ ਅਤੇ ਡਿਬੇਟ ਕੰਪੀਟੀਸ਼ਨ ਰੱਖੇ ਜਾ ਰਹੇ ਹਨ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ।ਇਸ ਮੌਕੇ ਤੇ ਸ਼ੀ੍ਰ ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਰਨਾਲਾ, ਸ਼੍ਰੀ ਸਤਵੀਰ ਸਿੰਘ, ਡੀ.ਐਸ.ਪੀ., ਬਰਨਾਲਾ ਅਤੇ ਸ਼੍ਰੀਮਤੀ ਸੁਖਦੀਪ ਕੌਰ, ਸਰਪੰਚ ਪਿੰਡ ਕਾਲੇਕਾ ਵੀ ਮੌਜੂਦ ਰਹੇ।