H-1B ਵੀਜ਼ਾ ‘ਚ ਟਰੰਪ ਦਾ ਵੱਡਾ ਬਦਲਾਅ: ਨਵੇਂ ਨਿਯਮਾਂ ਨਾਲ ਭਾਰਤੀਆਂ ‘ਤੇ ਕੀ ਪਵੇਗਾ ਅਸਰ? ਜਾਣੋ ਹਰ ਸਵਾਲ ਦਾ ਜਵਾਬ

1
H-1B ਵੀਜ਼ਾ ‘ਚ ਟਰੰਪ ਦਾ ਵੱਡਾ ਬਦਲਾਅ: ਨਵੇਂ ਨਿਯਮਾਂ ਨਾਲ ਭਾਰਤੀਆਂ ‘ਤੇ ਕੀ ਪਵੇਗਾ ਅਸਰ? ਜਾਣੋ ਹਰ ਸਵਾਲ ਦਾ ਜਵਾਬ

24 ਦਸੰਬਰ, 2025 ਅਜ ਦੀ ਆਵਾਜ਼

International Desk:  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ H-1B ਵੀਜ਼ਾ ਨੀਤੀ ਇੱਕ ਵਾਰ ਫਿਰ ਚਰਚਾ ਵਿੱਚ ਹੈ। ਨਵੇਂ ਨਿਯਮਾਂ ਨਾਲ ਸਭ ਤੋਂ ਵੱਧ ਅਸਰ ਭਾਰਤੀਆਂ ‘ਤੇ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਟਰੰਪ ਪ੍ਰਸ਼ਾਸਨ ਨੇ ਪੁਰਾਣੇ ਲਾਟਰੀ ਸਿਸਟਮ ਨੂੰ ਹਟਾ ਕੇ ਹੁਣ ਉੱਚ ਹੁਨਰ (High Skill) ਅਤੇ ਵੱਧ ਤਨਖਾਹ ਵਾਲੇ ਉਮੀਦਵਾਰਾਂ ਨੂੰ ਪਹਿਲ ਦੇਣ ਦਾ ਫੈਸਲਾ ਕੀਤਾ ਹੈ। ਇਹ ਕਦਮ ਟਰੰਪ ਦੇ ‘ਅਮਰੀਕਾ ਫਰਸਟ’ ਏਜੰਡੇ ਨੂੰ ਮਜ਼ਬੂਤੀ ਦੇਣ ਵੱਲ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਨਵੇਂ H-1B ਵੀਜ਼ਾ ਨਿਯਮ 27 ਫਰਵਰੀ 2026 ਤੋਂ ਲਾਗੂ ਹੋਣਗੇ। ਵੀਜ਼ਾ ਫੀਸ ਨੂੰ 1 ਲੱਖ ਡਾਲਰ ਕਰਨ ਤੋਂ ਬਾਅਦ ਹੁਣ ਸਰਕਾਰ ਨੇ ਚੋਣ ਪ੍ਰਕਿਰਿਆ ਵਿੱਚ ਵੀ ਵੱਡੇ ਬਦਲਾਅ ਕੀਤੇ ਹਨ।

ਪੁਰਾਣਾ ਲਾਟਰੀ ਸਿਸਟਮ ਕੀ ਸੀ?

ਪਹਿਲਾਂ ਅਮਰੀਕਾ ਹਰ ਸਾਲ 85,000 H-1B ਵੀਜ਼ਾ ਜਾਰੀ ਕਰਦਾ ਸੀ।

65,000 ਵੀਜ਼ਾ ਜਨਰਲ ਕੈਟੇਗਰੀ ਲਈ

20,000 ਵੀਜ਼ਾ ਅਮਰੀਕਾ ਤੋਂ ਐਡਵਾਂਸ ਡਿਗਰੀ ਹਾਸਲ ਕਰਨ ਵਾਲਿਆਂ ਲਈ

ਇਸ ਸਿਸਟਮ ਤਹਿਤ ਸਾਰੇ ਬਿਨੈਕਾਰਾਂ ਨੂੰ ਬਰਾਬਰ ਮੌਕਾ ਮਿਲਦਾ ਸੀ ਅਤੇ USCIS ਲਾਟਰੀ ਰਾਹੀਂ ਚੋਣ ਕਰਦਾ ਸੀ।

H-1B ਵੀਜ਼ਾ ਦੇ ਨਵੇਂ ਨਿਯਮ ਕੀ ਹਨ?

ਨਵੀਂ ਨੀਤੀ ਮੁਤਾਬਕ:

ਵੱਧ ਤਜਰਬੇਕਾਰ ਉਮੀਦਵਾਰਾਂ ਨੂੰ ਤਰਜੀਹ ਮਿਲੇਗੀ

ਤਨਖਾਹ ਦੇ ਪੱਧਰ ਨੂੰ ਮੁੱਖ ਆਧਾਰ ਬਣਾਇਆ ਜਾਵੇਗਾ

ਅਮਰੀਕੀ ਕਿਰਤ ਵਿਭਾਗ ਵੱਲੋਂ ਤਨਖਾਹ ਨੂੰ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਜਾਵੇਗਾ

ਵੀਜ਼ਾ ਅਰਜ਼ੀ ਦੀ ਨਵੀਂ ਪ੍ਰਕਿਰਿਆ

ਸਾਰੀ ਅਰਜ਼ੀ ਪ੍ਰਕਿਰਿਆ ਆਨਲਾਈਨ ਹੋਵੇਗੀ

ਰਜਿਸਟ੍ਰੇਸ਼ਨ ਸਮੇਂ 1 ਲੱਖ ਡਾਲਰ (ਲਗਭਗ 90 ਲੱਖ ਰੁਪਏ) ਫੀਸ ਜਮ੍ਹਾਂ ਕਰਵਾਉਣੀ ਪਵੇਗੀ

ਕੰਪਨੀ ਦੀ ਜਾਣਕਾਰੀ ਅਤੇ ਵੈਧ ਪਾਸਪੋਰਟ ਦੇ ਵੇਰਵੇ ਲਾਜ਼ਮੀ

ਹਰ ਵਿੱਤੀ ਸਾਲ ‘ਚ ਘੱਟੋ-ਘੱਟ 14 ਦਿਨਾਂ ਦੇ ਅੰਦਰ ਰਜਿਸਟ੍ਰੇਸ਼ਨ ਕਰਨੀ ਹੋਵੇਗੀ

USCIS ਦਸਤਾਵੇਜ਼ਾਂ ਦੇ ਆਧਾਰ ‘ਤੇ ਚੋਣ ਕਰੇਗਾ ਅਤੇ ਚੁਣੇ ਉਮੀਦਵਾਰਾਂ ਨੂੰ ਸੂਚਨਾ ਭੇਜੇਗਾ

ਨਵੇਂ ਨਿਯਮਾਂ ਨਾਲ ਕਿਸ ਨੂੰ ਹੋਵੇਗਾ ਫਾਇਦਾ?

ਇਸ ਨੀਤੀ ਨਾਲ ਖਾਸ ਕਰਕੇ ਉਹ ਪੇਸ਼ੇਵਰ ਲਾਭਵਾਨ ਹੋਣਗੇ ਜੋ:

ਆਰਟੀਫੀਸ਼ੀਅਲ ਇੰਟੈਲੀਜੈਂਸ (AI)

ਸਾਈਬਰ ਸੁਰੱਖਿਆ

ਐਡਵਾਂਸਡ ਇੰਜੀਨੀਅਰਿੰਗ

ਵਰਗੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਅਤੇ ਉੱਚ ਤਨਖਾਹ ਪ੍ਰਾਪਤ ਕਰਦੇ ਹਨ।

ਭਾਰਤੀਆਂ ‘ਤੇ ਕੀ ਪਵੇਗਾ ਅਸਰ?

H-1B ਵੀਜ਼ਾ ਲੈਣ ਵਾਲਿਆਂ ਵਿੱਚ ਲਗਭਗ 70 ਫੀਸਦੀ ਭਾਰਤੀ ਹੁੰਦੇ ਹਨ। ਜ਼ਿਆਦਾਤਰ ਭਾਰਤੀ ਨੌਜਵਾਨ ਐਂਟਰੀ ਲੈਵਲ ਨੌਕਰੀਆਂ ਰਾਹੀਂ ਅਮਰੀਕਾ ਜਾਂਦੇ ਹਨ।
ਨਵੀਂ ਤਨਖਾਹ-ਅਧਾਰਿਤ ਨੀਤੀ ਕਾਰਨ:

ਘੱਟ ਤਜਰਬੇ ਵਾਲੇ ਭਾਰਤੀਆਂ ਲਈ ਵੀਜ਼ਾ ਲੈਣਾ ਮੁਸ਼ਕਲ ਹੋ ਸਕਦਾ ਹੈ

ਘੱਟ ਸੈਲਰੀ ਵਾਲੇ ਉਮੀਦਵਾਰ ਚੋਣ ‘ਚ ਪਿੱਛੇ ਰਹਿ ਸਕਦੇ ਹਨ

ਅਮਰੀਕਾ ‘ਚ ਪੜ੍ਹਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਲਈ ਭਵਿੱਖ ‘ਚ ਨੌਕਰੀ ਦਾ ਵੀਜ਼ਾ ਲੈਣਾ ਹੋਰ ਔਖਾ ਹੋ ਸਕਦਾ ਹੈ