ਈਡੀ ਨੇ ਯੁਵਰਾਜ, ਸੋਨੂ ਸੂਦ, ਉਥੱਪਾ ਸਮੇਤ ਕਈ ਸੈਲਿਬ੍ਰਿਟੀਆਂ ਦੀ ਕਰੋੜਾਂ ਦੀ ਜਾਇਦਾਦ ਜ਼ਬਤ

60

Mumbai 19 Dec 2025 AJ DI Awaaj

National Desk : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਔਨਲਾਈਨ ਸੱਟੇਬਾਜ਼ੀ ਨਾਲ ਜੁੜੇ 1x ਬੇਟ ਐਪ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਅਤੇ ਰੌਬਿਨ ਉਥੱਪਾ ਸਮੇਤ ਕਈ ਫਿਲਮੀ ਅਤੇ ਖੇਡ ਜਗਤ ਦੀਆਂ ਪ੍ਰਮੁੱਖ ਹਸਤੀਆਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ।

ਈਡੀ ਵੱਲੋਂ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਯੁਵਰਾਜ ਸਿੰਘ, ਰੌਬਿਨ ਉਥੱਪਾ ਦੇ ਨਾਲ-ਨਾਲ ਅਦਾਕਾਰਾ ਉਰਵਸ਼ੀ ਰੌਤੇਲਾ, ਸੋਨੂ ਸੂਦ, ਮਿਮੀ ਚੱਕਰਵਰਤੀ, ਅੰਕੁਸ਼ ਹਜ਼ਾਰਾ ਅਤੇ ਨੇਹਾ ਸ਼ਰਮਾ ਦੇ ਨਾਮ ਵੀ ਸ਼ਾਮਲ ਹਨ।

ਕਿਸ ਤੋਂ ਕਿੰਨੀ ਜਾਇਦਾਦ ਜ਼ਬਤ ਕੀਤੀ ਗਈ:

  • ਯੁਵਰਾਜ ਸਿੰਘ: 2.5 ਕਰੋੜ ਰੁਪਏ
  • ਰੌਬਿਨ ਉਥੱਪਾ: 8.26 ਲੱਖ ਰੁਪਏ
  • ਉਰਵਸ਼ੀ ਰੌਤੇਲਾ: 2.02 ਕਰੋੜ ਰੁਪਏ (ਇਹ ਜਾਇਦਾਦ ਉਸਦੀ ਮਾਂ ਦੇ ਨਾਮ ‘ਤੇ ਸੀ)
  • ਸੋਨੂ ਸੂਦ: 1 ਕਰੋੜ ਰੁਪਏ
  • ਮਿਮੀ ਚੱਕਰਵਰਤੀ: 59 ਲੱਖ ਰੁਪਏ
  • ਅੰਕੁਸ਼ ਹਜ਼ਾਰਾ: 47.20 ਲੱਖ ਰੁਪਏ
  • ਨੇਹਾ ਸ਼ਰਮਾ: 1.26 ਕਰੋੜ ਰੁਪਏ

ਈਡੀ ਦੀ ਤਾਜ਼ਾ ਕਾਰਵਾਈ ਦੌਰਾਨ ਕੁੱਲ 7.93 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਇਸ ਤੋਂ ਪਹਿਲਾਂ, ਇਸੇ ਮਾਮਲੇ ਵਿੱਚ ਈਡੀ ਵੱਲੋਂ ਕ੍ਰਿਕਟਰ ਸ਼ਿਖਰ ਧਵਨ ਦੀ 4.55 ਕਰੋੜ ਰੁਪਏ ਅਤੇ ਸੁਰੇਸ਼ ਰੈਨਾ ਦੀ 6.64 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ ਜਾ ਚੁੱਕੀ ਹੈ।

ਹੁਣ ਤੱਕ 1x ਬੇਟ ਐਪ ਸੱਟੇਬਾਜ਼ੀ ਮਾਮਲੇ ਵਿੱਚ ਕੁੱਲ 19.07 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ। ਮਾਮਲੇ ਦੀ ਜਾਂਚ ਹਾਲੇ ਵੀ ਜਾਰੀ ਹੈ।