ਮੇਸੀ ਪ੍ਰੋਗਰਾਮ ਵਿਵਾਦ ਮਗਰੋਂ ਖੇਡ ਮੰਤਰੀ ਅਰੂਪ ਬਿਸਵਾਸ ਦਾ ਅਸਤੀਫ਼ਾ, ਪੱਛਮੀ ਬੰਗਾਲ ਦੀ ਸਿਆਸਤ ‘ਚ ਹਲਚਲ

28
ਮੇਸੀ ਪ੍ਰੋਗਰਾਮ ਵਿਵਾਦ ਮਗਰੋਂ ਖੇਡ ਮੰਤਰੀ ਅਰੂਪ ਬਿਸਵਾਸ ਦਾ ਅਸਤੀਫ਼ਾ, ਪੱਛਮੀ ਬੰਗਾਲ ਦੀ ਸਿਆਸਤ ‘ਚ ਹਲਚਲ

16 ਦਸੰਬਰ, 2025 ਅਜ ਦੀ ਆਵਾਜ਼

National Desk: ਪੱਛਮੀ ਬੰਗਾਲ ਵਿੱਚ ਮੇਸੀ ਦੇ ਪ੍ਰੋਗਰਾਮ ਦੌਰਾਨ ਹੋਏ ਹੰਗਾਮੇ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਇਸ ਮਾਮਲੇ ਦੇ ਵਿਚਕਾਰ ਸੂਬੇ ਦੇ ਖੇਡ ਮੰਤਰੀ ਅਰੂਪ ਬਿਸਵਾਸ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਰੂਪ ਬਿਸਵਾਸ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੱਤਰ ਲਿਖ ਕੇ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਖੇਡ ਮੰਤਰੀ ਦੇ ਪਦ ਤੋਂ ਅਸਤੀਫ਼ਾ ਸੌਂਪਿਆ।

ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਕੁਣਾਲ ਘੋਸ਼ ਨੇ ਦਾਅਵਾ ਕੀਤਾ ਹੈ ਕਿ ਅਰੂਪ ਬਿਸਵਾਸ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਹੈ। ਯੁਵਾ ਭਾਰਤੀ ਸਕੈਂਡਲ ਨਾਲ ਜੁੜੇ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਅਰੂਪ ਬਿਸਵਾਸ ‘ਤੇ ਖੇਡ ਵਿਭਾਗ ਛੱਡਣ ਦਾ ਦਬਾਅ ਬਣ ਰਿਹਾ ਸੀ।

ਇਸ ਮਾਮਲੇ ਵਿੱਚ ਪ੍ਰਸ਼ਾਸਨਿਕ ਪੱਧਰ ‘ਤੇ ਵੀ ਸਖ਼ਤ ਕਦਮ ਚੁੱਕੇ ਗਏ ਹਨ। ਮੇਸੀ ਕਾਂਡ ਸਬੰਧੀ ਸੂਬੇ ਦੇ ਪੁਲਿਸ ਮਹਾਨਿਰਦੇਸ਼ਕ (DGP) ਰਾਜੀਵ ਕੁਮਾਰ ਅਤੇ ਬਿਧਾਨਨਗਰ ਪੁਲਿਸ ਕਮਿਸ਼ਨਰ (CP) ਮੁਕੇਸ਼ ਕੁਮਾਰ ਨੂੰ ਮੁੱਖ ਸਕੱਤਰ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸਦੇ ਨਾਲ ਹੀ ਬਿਧਾਨਨਗਰ ਦੇ ਪੁਲਿਸ ਡਿਪਟੀ ਕਮਿਸ਼ਨਰ (DC) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਪੂਰੇ ਮਾਮਲੇ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ ਅਤੇ ਵਿਰੋਧੀ ਧਿਰ ਸਰਕਾਰ ‘ਤੇ ਸਵਾਲ ਖੜੇ ਕਰ ਰਹੀ ਹੈ।