CUET PG 2026: ਪੀਜੀ ਕੋਰਸਾਂ ਵਿੱਚ ਦਾਖਲੇ ਲਈ ਅਰਜ਼ੀਆਂ ਸ਼ੁਰੂ, 14 ਜਨਵਰੀ ਤੱਕ ਕਰੋ ਆਨਲਾਈਨ ਅਪਲਾਈ

19
CUET PG 2026: ਪੀਜੀ ਕੋਰਸਾਂ ਵਿੱਚ ਦਾਖਲੇ ਲਈ ਅਰਜ਼ੀਆਂ ਸ਼ੁਰੂ, 14 ਜਨਵਰੀ ਤੱਕ ਕਰੋ ਆਨਲਾਈਨ ਅਪਲਾਈ

15 ਦਸੰਬਰ, 2025 ਅਜ ਦੀ ਆਵਾਜ਼

Education Desk:  ਦੇਸ਼ ਭਰ ਦੀਆਂ ਕੇਂਦਰੀ, ਸੂਬਾਈ, ਡੀਮਡ ਅਤੇ ਨਿੱਜੀ ਯੂਨੀਵਰਸਿਟੀਆਂ ਵਿੱਚ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ CUET PG 2026 ਦੀ ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਕੌਮੀ ਪ੍ਰੀਖਿਆ ਏਜੰਸੀ (NTA) ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਉਮੀਦਵਾਰ 14 ਜਨਵਰੀ 2026 ਦੀ ਰਾਤ 11:50 ਵਜੇ ਤੱਕ ਅਪਲਾਈ ਕਰ ਸਕਣਗੇ।

CUET PG 2026 ਦੀ ਪ੍ਰੀਖਿਆ ਵਿਦਿਅਕ ਸੈਸ਼ਨ 2026-27 ਲਈ ਕਰਵਾਈ ਜਾਵੇਗੀ। ਇਸ ਪ੍ਰੀਖਿਆ ਰਾਹੀਂ ਕੇਂਦਰੀ ਯੂਨੀਵਰਸਿਟੀਆਂ ਦੇ ਨਾਲ-ਨਾਲ ਸੂਬਿਆਂ ਦੀਆਂ ਯੂਨੀਵਰਸਿਟੀਆਂ, ਡੀਮਡ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਵੱਖ-ਵੱਖ ਪੀਜੀ ਕੋਰਸਾਂ ਵਿੱਚ ਦਾਖਲਾ ਮਿਲੇਗਾ। ਸਿੱਖਿਆ ਮੰਤਰਾਲੇ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਪ੍ਰੀਖਿਆ ਵਿਦਿਆਰਥੀਆਂ ਨੂੰ ਇੱਕ ਬਰਾਬਰ ਅਤੇ ਪਾਰਦਰਸ਼ੀ ਮੰਚ ਪ੍ਰਦਾਨ ਕਰਦੀ ਹੈ।

ਐਨਟੀਏ ਦੇ ਜਨਤਕ ਨੋਟਿਸ ਅਨੁਸਾਰ CUET PG 2026 ਦੀ ਪ੍ਰੀਖਿਆ ਕੰਪਿਊਟਰ ਅਧਾਰਿਤ ਟੈਸਟ (CBT) ਮੋਡ ਵਿੱਚ ਕਰਵਾਈ ਜਾਵੇਗੀ। ਜਿਨ੍ਹਾਂ ਉਮੀਦਵਾਰਾਂ ਨੂੰ ਅਰਜ਼ੀ ਫਾਰਮ ਵਿੱਚ ਕੋਈ ਸੋਧ ਕਰਨੀ ਹੋਵੇਗੀ, ਉਹ 18 ਜਨਵਰੀ ਤੋਂ 20 ਜਨਵਰੀ 2026 ਦੀ ਰਾਤ 11:50 ਵਜੇ ਤੱਕ ਕਰ ਸਕਣਗੇ।