ਪਠਾਨਕੋਟ 10 Dec 2025 AJ DI Awaaj
Punjab Desk —ਪੰਜਾਬ ਦੀ ਬਹਾਦਰ ਧਰਤੀ ਨੇ ਸਦੀਓਂ ਤੋਂ ਅਜੇਹੇ ਸੂਰਮੇ ਜਣਮੇ ਹਨ ਜਿਨ੍ਹਾਂ ਨੇ ਦੇਸ਼ ਦੀ ਹਿਫ਼ਾਜ਼ਤ ਲਈ ਆਪਣੇ ਪ੍ਰਾਣ ਤੱਕ ਨਿਛਾਵਰ ਕਰ ਦਿੱਤੇ। ਅਜਿਹੇ ਹੀ ਇੱਕ ਹੀਰੋ ਸਨ ਮੇਜਰ ਕੁਲਬੀਰ ਸਿੰਘ ਰਾਣਾ, ਜੋ ਪਠਾਨਕੋਟ ਦੇ ਨੇੜੇ ਪਿੰਡ ਤੰਗੋਸ਼ਾਹ ਦੇ ਰਹਿਣ ਵਾਲੇ ਸਨ। 15 ਰਾਜਪੂਤ ਰੈਜੀਮੈਂਟ ਵਿੱਚ ਤਾਇਨਾਤ ਮੇਜਰ ਰਾਣਾ ਨੇ 1971 ਦੀ ਭਾਰਤ-ਪਾਕ ਯੁੱਧ ਦੌਰਾਨ ਸ਼ਾਨਦਾਰ ਬਹਾਦਰੀ ਦਿਖਾਈ ਅਤੇ ਦੇਸ਼ ਲਈ ਸ਼ਹੀਦ ਹੋ ਗਏ। ਉਨ੍ਹਾਂ ਨੂੰ ਮਰਨੋਂਪਰੰਤ ਰੱਖਿਆ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਪਿੰਡ ਤੰਗੋਸ਼ਾਹ ਦੇ ਸਰਕਾਰੀ ਸਕੂਲ ਵਿੱਚ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਪਿੰਡ ਵਾਸੀ, ਸਕੂਲੀ ਬੱਚੇ ਅਤੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਸਮਾਗਮ ਵਿੱਚ ਬੀਐਸਐਫ ਕਮਾਂਡੈਂਟ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਮੌਜੂਦ ਰਹੇ ਅਤੇ ਮੇਜਰ ਕੁਲਬੀਰ ਸਿੰਘ ਰਾਣਾ ਦੀ ਸ਼ਹਾਦਤ ਨੂੰ ਨਮਨ ਕੀਤਾ।














