ਫਰੀਦਕੋਟ: ਪਤਨੀ ਤੇ ਪ੍ਰੇਮੀ ਵੱਲੋਂ ਗੁਰਵਿੰਦਰ ਸਿੰਘ ਦੀ ਹੱ*ਤਿਆ, ਪੋਸਟਮਾਰਟਮ ਰਿਪੋਰਟ ‘ਚ ਖੁਲਾਸਾ

59

Faridkot 08 Dec 2025 AJ DI Awaaj

Punjab Desk : ਫਰੀਦਕੋਟ ਦੇ ਸੁਖਾਂਵਾਲਾ ਵਿੱਚ ਗੁਰਵਿੰਦਰ ਸਿੰਘ ਦੇ ਕ*ਤਲ ਦੇ ਮਾਮਲੇ ਵਿੱਚ ਪੋਸ*ਟਮਾਰਟਮ ਰਿਪੋਰਟ ਨੇ ਭਾਰੀ ਖੁਲਾਸੇ ਕੀਤੇ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੁਰਵਿੰਦਰ ਨੂੰ ਪਹਿਲਾਂ ਜ਼ਹਿਰ ਦਿੱਤਾ ਗਿਆ ਅਤੇ ਫਿਰ ਗਲਾ ਘੁੱਟ ਕੇ ਮੌ*ਤ ਦੇ ਘਾਟ ਉਤਾਰਿਆ ਗਿਆ।

ਪੁਲਿਸ ਮੁਤਾਬਕ, ਗੁਰਵਿੰਦਰ ਦੀ ਪਤਨੀ ਰੁਪਿੰਦਰ ਕੌਰ ਨੇ ਉਸ ਦੀਆਂ ਬਾਹਾਂ ਫੜੀਆਂ ਹੋਈਆਂ ਸਨ, ਜਦਕਿ ਉਸਦਾ ਪ੍ਰੇਮੀ ਹਰਕੰਵਲ ਸਿੰਘ ਨੇ ਗੁਰਵਿੰਦਰ ਦਾ ਗਲਾ ਘੁੱਟ ਕੇ ਕ*ਤਲ ਕੀਤਾ। ਮੁੱਢਲੀ ਪੋਸਟਮਾਰਟਮ ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਕਿ ਗੁਰਵਿੰਦਰ ਦੇ ਸਰੀਰ ‘ਤੇ 10 ਤੋਂ 12 ਸੱਟਾਂ ਦੇ ਨਿਸ਼ਾਨ ਸਨ।

ਕ*ਤਲ ਤੋਂ ਬਾਅਦ, ਹਰਕੰਵਲ ਸਿੰਘ ਆਪਣੇ ਦੋਸਤ ਵਿਸ਼ਵਜੀਤ ਨਾਲ ਚੰਡੀਗੜ੍ਹ ਭੱਜ ਗਿਆ। ਉਸਨੇ ਪਹਿਲਾਂ ਆਪਣੇ ਦੋਸਤ ਨੂੰ ਕਤ*ਲ ਬਾਰੇ ਨਹੀਂ ਦੱਸਿਆ ਅਤੇ ਫਰੀਦਕੋਟ ਲਿਆਇਆ। ਘਰੋਂ ਪੁਲਿਸ ਦੇ ਪਹੁੰਚਣ ‘ਤੇ ਉਸਨੇ ਆਤਮ ਸਮਰਪਣ ਕਰ ਦਿੱਤਾ। ਬਾਅਦ ਵਿੱਚ, ਵਿਸ਼ਵਜੀਤ ਨੂੰ ਵੀ ਗ੍ਰਿ*ਫਤਾਰ ਕਰ ਲਿਆ ਗਿਆ।

ਪੁਲਿਸ ਦੀ ਜਾਂਚ ਜਾਰੀ ਹੈ ਅਤੇ ਮਾਮਲੇ ਦੇ ਹੋਰ ਰਾਜ਼ ਖੋਲ੍ਹਣ ਲਈ ਤਫ਼ਤੀਸ਼ ਜਾਰੀ ਹੈ।