ਕਣਕ ਦੀ ਥਾਂ ਡਾਇਟ ‘ਚ ਸ਼ਾਮਲ ਕਰੋ ਇਹ 5 ਅਨਾਜ, ਰੋਟੀ ਖਾ ਕੇ ਵੀ ਆਸਾਨੀ ਨਾਲ ਘਟੇਗਾ ਭਾਰ

15
ਕਣਕ ਦੀ ਥਾਂ ਡਾਇਟ 'ਚ ਸ਼ਾਮਲ ਕਰੋ ਇਹ 5 ਅਨਾਜ, ਰੋਟੀ ਖਾ ਕੇ ਵੀ ਆਸਾਨੀ ਨਾਲ ਘਟੇਗਾ ਭਾਰ

08 ਦਸੰਬਰ, 2025 ਅਜ ਦੀ ਆਵਾਜ਼

Health Desk:  ਜੇ ਤੁਸੀਂ ਵਜ਼ਨ ਘਟਾਉਣ ਲਈ ਰੋਟੀ ਛੱਡਣ ਬਾਰੇ ਸੋਚ ਰਹੇ ਹੋ, ਤਾਂ ਇਹ ਜ਼ਰੂਰੀ ਨਹੀਂ। ਸਿਰਫ਼ ਅਨਾਜ ਬਦਲੋ, ਨਤੀਜੇ ਆਪਣੇ ਆਪ ਦਿੱਖਣ ਲੱਗ ਪੈਣਗੇ। ਅਸੀਂ ਤੁਹਾਡੇ ਲਈ 5 ਅਜਿਹੇ ਅਨਾਜ ਲਿਆਂਦੇ ਹਾਂ, ਜੋ ਸੁਆਦਿਸ਼ਟ ਵੀ ਹਨ ਅਤੇ ਫੈਟ ਬਰਨ ਕਰਨ ਵਿੱਚ ਬਹੁਤ ਮਦਦਗਾਰ ਵੀ।

1. ਰਾਗੀ (Ragi)
ਰਾਗੀ ਨੂੰ ਸੁਪਰਫੂਡ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਫਾਈਬਰ ਬਹੁਤ ਹੁੰਦਾ ਹੈ। ਰਾਗੀ ਦੀ ਰੋਟੀ ਖਾਣ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਇਸ ਵਿੱਚ ਕੈਲਸ਼ੀਅਮ ਵੀ ਵੱਧ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

2. ਬਾਜਰਾ (Bajra)
ਸਰਦੀਆਂ ਵਿੱਚ ਬਾਜਰੇ ਦੀ ਰੋਟੀ ਦਾ ਮਜ਼ਾ ਹੀ ਵੱਖਰਾ ਹੈ। ਇਹ ਸਰੀਰ ਨੂੰ ਗਰਮ ਰੱਖਦੀ ਹੈ ਅਤੇ ਪਾਚਨ ਸੁਧਾਰਦੀ ਹੈ। ਇਸ ਵਿੱਚ ਕੰਪਲੈਕਸ ਕਾਰਬ ਹੁੰਦੇ ਹਨ ਜੋ ਹੌਲੀ-ਹੌਲੀ ਪਚਦੇ ਹਨ ਅਤੇ ਬਲੱਡ ਸ਼ੂਗਰ ਕੰਟਰੋਲ ਵਿੱਚ ਰੱਖਦੇ ਹਨ।

3. ਜਵਾਰ (Jowar)
ਜੇ ਕਣਕ ਦੀ ਰੋਟੀ ਖਾਣ ਤੋਂ ਬਾਅਦ ਪੇਟ ਭਾਰੀ ਜਾਂ ਫੂਲਿਆ ਮਹਿਸੂਸ ਹੁੰਦਾ ਹੈ, ਤਾਂ ਜਵਾਰ ਬਿਹਤਰੀਨ ਚੋਣ ਹੈ। ਇਹ ਗਲੂਟਨ ਫ੍ਰੀ ਹੈ ਅਤੇ ਮੈਟਾਬੋਲਿਜ਼ਮ ਤੇਜ਼ ਕਰਦੀ ਹੈ, ਜਿਸ ਨਾਲ ਫੈਟ ਜ਼ਲਦੀ ਬਰਨ ਹੁੰਦਾ ਹੈ।

4. ਜੌਂ (Barley)
ਭਾਰ ਘਟਾਉਣ ਲਈ ਜੌਂ ਨੂੰ ਸਭ ਤੋਂ ਵਧੀਆ ਅਨਾਜ ਮੰਨਿਆ ਜਾਂਦਾ ਹੈ। ਇਹ ਸਰੀਰ ਵਿੱਚੋਂ ਵਾਧੂ ਪਾਣੀ ਬਾਹਰ ਕੱਢ ਕੇ ਸੋਜ ਘਟਾਉਂਦਾ ਹੈ। ਜੌਂ ਦੀ ਰੋਟੀ ਕੋਲੈਸਟ੍ਰੋਲ ਲੈਵਲ ਕੰਟਰੋਲ ਵਿੱਚ ਰੱਖਦੀ ਹੈ।

5. ਛੋਲੇ ਦਾ ਆਟਾ (Chickpea Flour)
ਛੋਲੇ ਪ੍ਰੋਟੀਨ ਦਾ ਵਧੀਆ ਸਰੋਤ ਹਨ। ਇਸ ਦਾ ਆਟਾ ਕਣਕ ਜਾਂ ਜੌਂ ਨਾਲ ਮਿਲਾ ਕੇ ‘ਮਿੱਸੀ ਰੋਟੀ’ ਬਣਾਈ ਜਾਂਦੀ ਹੈ, ਜੋ ਸੁਆਦ ਨਾਲ ਨਾਲ ਫੈਟ ਘਟਾਉਣ ਵਿੱਚ ਮਦਦ ਕਰਦੀ ਹੈ।

ਖ਼ਾਸ ਸਲਾਹ
ਪੂਰੀ ਡਾਇਟ ਇੱਕਦਮ ਨਾ ਬਦਲੋ। ਸ਼ੁਰੂ ਵਿੱਚ ਕਣਕ ਦੇ ਆਟੇ ਵਿੱਚ ਇਹ ਅਨਾਜ ਮਿਲਾ ਕੇ ਰੋਟੀਆਂ ਬਣਾਓ। ਹੌਲੀ-ਹੌਲੀ ਕਣਕ ਦੀ ਮਾਤਰਾ ਘਟਾ ਦਿਓ। ਕੁਝ ਹਫ਼ਤਿਆਂ ਵਿੱਚ ਵਜ਼ਨ ਅਤੇ ਸਿਹਤ ਵਿੱਚ ਜ਼ਬਰਦਸਤ ਫਰਕ ਨਜ਼ਰ ਆਵੇਗਾ।