05 ਦਸੰਬਰ, 2025 ਅਜ ਦੀ ਆਵਾਜ਼
Education Desk: SSC ਨੇ GD ਕਾਂਸਟੇਬਲ ਭਰਤੀ 2026 ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਰਾਹੀਂ ਕੁੱਲ 25,487 ਅਸਾਮੀਆਂ ਭਰਤੀ ਕੀਤੀਆਂ ਜਾਣਗੀਆਂ। ਅਰਜ਼ੀ ਪ੍ਰਕਿਰਿਆ 1 ਦਸੰਬਰ 2025 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਅਪਲਾਈ ਕਰਨ ਦੀ ਆਖਰੀ ਮਿਤੀ 31 ਦਸੰਬਰ ਹੈ।
ਯੋਗਤਾ: 10ਵੀਂ ਪਾਸ। ਉਮਰ ਹੱਦ: 18–23 ਸਾਲ। ਚੋਣ ਪ੍ਰਕਿਰਿਆ ਵਿੱਚ ਕੰਪਿਊਟਰ ਆਧਾਰਿਤ ਪ੍ਰੀਖਿਆ (CBT), ਸਰੀਰਕ ਕੁਸ਼ਲਤਾ ਟੈਸਟ (PET), ਸਰੀਰਕ ਮਿਆਰੀ ਟੈਸਟ (PST), ਮੈਡੀਕਲ ਜਾਂਚ ਅਤੇ ਦਸਤਾਵੇਜ਼ ਤਸਦੀਕ ਸ਼ਾਮਿਲ ਹਨ।
ਤਨਖਾਹ: ₹21,700–₹69,100। ਅਪਲਾਈ ਕਰਨ ਲਈ SSC ਦੀ ਅਧਿਕਾਰਤ ਵੈੱਬਸਾਈਟ ssc.gov.in ਤੇ ਜਾਓ। ਉਮੀਦਵਾਰ ਰੀਜ਼ਨਿੰਗ, ਗਣਿਤ, ਭਾਸ਼ਾ ਅਤੇ GK ‘ਤੇ ਧਿਆਨ ਦੇ ਕੇ ਤਿਆਰੀ ਕਰ ਸਕਦੇ ਹਨ।














