05 ਦਸੰਬਰ, 2025 ਅਜ ਦੀ ਆਵਾਜ਼
Sports Desk: ਭਾਰਤੀ ਕ੍ਰਿਕਟਰ ਸਮ੍ਰਿਤੀ ਮੰਧਾਨਾ ਅਤੇ ਗਾਇਕ ਪਲਾਸ਼ ਮੁਛੱਲ ਦਾ 23 ਨਵੰਬਰ ਨੂੰ ਹੋਣ ਵਾਲਾ ਵਿਆਹ ਆਖ਼ਰੀ ਪਲ ’ਤੇ ਟਲ ਗਿਆ ਸੀ। ਹਲਦੀ ਅਤੇ ਸੰਗੀਤ ਸਮੇਤ ਸਾਰੇ ਰਸਮਾਂ ਮੁਕੰਮਲ ਹੋ ਚੁੱਕੀਆਂ ਸਨ, ਪਰ ਬਾਰਾਤ ਤੋਂ ਪਹਿਲਾਂ ਹੀ ਸਮ੍ਰਿਤੀ ਦੇ ਪਿਤਾ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਰਕੇ ਵਿਆਹ ਮੁਲਤਵੀ ਕਰਨਾ ਪਿਆ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਪਲਾਸ਼ ਨੂੰ ਲੈ ਕੇ ਕਈ ਅਫਵਾਹਾਂ ਫੈਲੀਆਂ।
ਹੁਣ ਪਹਿਲੀ ਵਾਰ ਪਲਾਸ਼ ਦੀ ਭੈਣ ਅਤੇ ਗਾਇਕਾ ਪਲਕ ਮੁਛੱਲ ਨੇ ਚੁੱਪੀ ਤੋੜੀ ਹੈ। ਉਨ੍ਹਾਂ ਦੱਸਿਆ ਕਿ ਮੰਧਾਨਾ ਦੇ ਪਿਤਾ ਦੀ ਤਬੀਅਤ ਬਿਗੜਣ ਤੋਂ ਇਕ ਦਿਨ ਬਾਅਦ ਪਲਾਸ਼ ਵੀ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। ਦੋਵੇਂ ਪਰਿਵਾਰ ਮੁਸ਼ਕਲ ਸਮੇਂ ਵਿਚੋਂ ਗੁਜ਼ਰ ਰਹੇ ਹਨ, ਪਰ ਹੌਸਲਾ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਵਿਆਹ ਦੀ ਨਵੀਂ ਤਾਰੀਖ਼ ਬਾਰੇ ਅਜੇ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ।














