ਅਨਿਲ ਅੰਬਾਨੀ ਦੀ ਰਿਲਾਇੰਸ ਮੁਸੀਬਤ ਵਿੱਚ: ED ਨੇ 1120 ਕਰੋੜ ਦੀਆਂ ਨਵੀਆਂ ਜਾਇਦਾਦਾਂ ਜ਼ਬਤ, ਸ਼ੇਅਰਾਂ ਵਿੱਚ ਵੀ ਆਈ ਗਿਰਾਵਟ

18
ਅਨਿਲ ਅੰਬਾਨੀ ਦੀ ਰਿਲਾਇੰਸ ਮੁਸੀਬਤ ਵਿੱਚ: ED ਨੇ 1120 ਕਰੋੜ ਦੀਆਂ ਨਵੀਆਂ ਜਾਇਦਾਦਾਂ ਜ਼ਬਤ, ਸ਼ੇਅਰਾਂ ਵਿੱਚ ਵੀ ਆਈ ਗਿਰਾਵਟਅਨਿਲ ਅੰਬਾਨੀ ਦੀ ਰਿਲਾਇੰਸ ਮੁਸੀਬਤ ਵਿੱਚ: ED ਨੇ 1120 ਕਰੋੜ ਦੀਆਂ ਨਵੀਆਂ ਜਾਇਦਾਦਾਂ ਜ਼ਬਤ, ਸ਼ੇਅਰਾਂ ਵਿੱਚ ਵੀ ਆਈ ਗਿਰਾਵਟ

05 ਦਸੰਬਰ, 2025 ਅਜ ਦੀ ਆਵਾਜ਼

Business Desk:  ਅਨਿਲ ਅੰਬਾਨੀ ਦਾ ਰਿਲਾਇੰਸ ਗਰੁੱਪ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮਨੀ ਲਾਂਡਰਿੰਗ ਜਾਂਚ ਨੂੰ ਤੇਜ਼ੀ ਨਾਲ ਅੱਗੇ ਵਧਾਉਂਦੇ ਹੋਏ, ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸ਼ੁੱਕਰਵਾਰ ਨੂੰ ਰਿਲਾਇੰਸ ਅਨਿਲ ਅੰਬਾਨੀ ਗਰੁੱਪ ਦੀਆਂ 1120 ਕਰੋੜ ਰੁਪਏ ਦੀਆਂ ਨਵੀਆਂ ਜਾਇਦਾਦਾਂ ਅਟੈਚ ਕਰ ਦਿੱਤੀਆਂ। ਇਨ੍ਹਾਂ ਵਿੱਚ ਰਿਲਾਇੰਸ ਹੋਮ ਫਾਈਨੇਸ (RHFL), ਰਿਲਾਇੰਸ ਕਮਰਸ਼ੀਅਲ ਫਾਈਨੇਸ (RCFL) ਅਤੇ ਯੈੱਸ ਬੈਂਕ ਨਾਲ ਜੁੜੀਆਂ ਕਥਿਤ ਧੋਖਾਧੜੀ ਵਾਲੀਆਂ ਪ੍ਰਾਪਰਟੀਜ਼, ਫਿਕਸਡ ਡਿਪਾਜ਼ਿਟ, ਬੈਂਕ ਬੈਲੇਂਸ ਅਤੇ ਅਨਕੋਟਿਡ ਨਿਵੇਸ਼ ਸ਼ਾਮਲ ਹਨ। ਇਸ ਮਾਮਲੇ ਵਿੱਚ ਹੁਣ ਤੱਕ ਗਰੁੱਪ ਦੀ ਕੁੱਲ ਜ਼ਬਤੀ 10,117 ਕਰੋੜ ਰੁਪਏ ਤੱਕ ਪਹੁੰਚ ਗਈ ਹੈ।

ED ਨੇ ਦੱਸਿਆ ਕਿ ਮੁੰਬਈ ਦੇ ਬੈਲਾਰਡ ਇਸਟੇਟ ਵਿੱਚ ਸਥਿਤ ਰਿਲਾਇੰਸ ਸੈਂਟਰ ਸਮੇਤ ਕੁੱਲ 18 ਪ੍ਰਾਪਰਟੀਜ਼ ਨੂੰ PMLA ਦੇ ਤਹਿਤ ਅਸਥਾਈ ਤੌਰ ‘ਤੇ ਜ਼ਬਤ ਕੀਤਾ ਗਿਆ ਹੈ। ਇਸਦੇ ਨਾਲ ਹੀ ਕਈ ਕੰਪਨੀਆਂ—ਜਿਵੇਂ ਰਿਲਾਇੰਸ ਇਨਫਰਾਸਟਰੱਕਚਰ, ਰਿਲਾਇੰਸ ਪਾਵਰ, ਰਿਲਾਇੰਸ ਵੈਲਿਊ ਸਰਵਿਸਜ਼, ਰਿਲਾਇੰਸ ਵੈਂਚਰ ਐਸੇਟ ਮੈਨੇਜਮੈਂਟ ਵਗੈਰਾ—ਦੇ ਨਾਮ ‘ਤੇ ਮੌਜੂਦ ਜ਼ਮੀਨ, ਇਮਾਰਤਾਂ, ਫਿਕਸਡ ਡਿਪਾਜ਼ਿਟ ਅਤੇ ਅਨਕੋਟਿਡ ਨਿਵੇਸ਼ ਵੀ ਅਟੈਚ ਕੀਤੇ ਗਏ ਹਨ।

ਸ਼ੇਅਰਾਂ ‘ਤੇ ਵੀ ਨਕਾਰਾਤਮਕ ਅਸਰ
ਕਾਰਵਾਈ ਦੀ ਖ਼ਬਰ ਸਾਹਮਣੇ ਆਉਂਦੇ ਹੀ ਸ਼ੇਅਰਾਂ ਵਿੱਚ ਗਿਰਾਵਟ ਆ ਗਈ। ਰਿਲਾਇੰਸ ਪਾਵਰ ਦਾ ਸ਼ੇਅਰ 1.36% ਡਿੱਗ ਕੇ 37.65 ਰੁਪਏ ‘ਤੇ ਪਹੁੰਚ ਗਿਆ, ਜਦਕਿ ਰਿਲਾਇੰਸ ਇਨਫਰਾਸਟਰੱਕਚਰ ਦਾ ਸ਼ੇਅਰ ਵੀ 1.30% ਦੀ ਕਮੀ ਨਾਲ 156 ਰੁਪਏ ‘ਤੇ ਟ੍ਰੇਡ ਹੋ ਰਿਹਾ ਸੀ।

ED ਇਸ ਤੋਂ ਪਹਿਲਾਂ ਵੀ RCOM, RCFL ਅਤੇ RHFL ਨਾਲ ਜੁੜੇ ਬੈਂਕ ਧੋਖਾਧੜੀ ਮਾਮਲਿਆਂ ਵਿੱਚ 8,997 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਜ਼ਬਤ ਕਰ ਚੁੱਕੀ ਹੈ।

ਗਰੁੱਪ ਵੱਲੋਂ ਕੋਈ ਪ੍ਰਤੀਕ੍ਰਿਆ ਨਹੀਂ
ਹਾਲਾਂਕਿ, ਅਨਿਲ ਅੰਬਾਨੀ ਜਾਂ ਉਨ੍ਹਾਂ ਦੀਆਂ ਗਰੁੱਪ ਕੰਪਨੀਆਂ ਵੱਲੋਂ ਇਸ ਬਾਰੇ ਕੋਈ ਅਧਿਕਾਰਿਕ ਜਵਾਬ ਨਹੀਂ ਦਿੱਤਾ ਗਿਆ। ਮੁੰਬਈ, ਦਿੱਲੀ, ਪੁਣੇ ਅਤੇ ਚੇਨਈ ਵਿੱਚ ਜਾਇਦਾਦਾਂ ਦੀ ਜ਼ਬਤੀ ਨਾਲ ਜਾਂਚ ਹੋਰ ਤੇਜ਼ ਹੋ ਗਈ ਹੈ। ਇਹ ਕਾਰਵਾਈ ਸੁਪਰੀਮ ਕੋਰਟ ਦੁਆਰਾ RCOM ਬੈਂਕ ਫਰੌਡ ਮਾਮਲੇ ਦੀ ਕੋਰਟ-ਨਿਗਰਾਨੀ ਵਾਲੀ ਜਾਂਚ ਦੇ ਨੋਟਿਸ ਜਾਰੀ ਕਰਨ ਤੋਂ ਬਾਅਦ ਹੋਈ ਹੈ।

ਡਿਸਕਲੇਮਰ: ਇੱਥੇ ਦਿੱਤੀ ਗਈ ਸ਼ੇਅਰ ਮਾਰਕੀਟ ਸਬੰਧੀ ਜਾਣਕਾਰੀ ਨਿਵੇਸ਼ ਸਲਾਹ ਨਹੀਂ ਹੈ। ਨਿਵੇਸ਼ ਕਰਨ ਤੋਂ ਪਹਿਲਾਂ ਪ੍ਰਮਾਣਿਤ ਨਿਵੇਸ਼ ਸਲਾਹਕਾਰ ਤੋਂ ਸਲਾਹ ਲੈਣਾ ਜਰੂਰੀ ਹੈ।