ਹੁਸ਼ਿਆਰਪੁਰ, 2 ਦਸੰਬਰ 2025 AJ DI Awaaj
Punjab Desk : ਰਾਜ ਸਰਕਾਰ ਵੱਲੋਂ ਪੰਜਾਬ ਰਾਜ ਦੇ ਪੈਨਸ਼ਨਰਾਂ ਦੀ ਸਹੂਲਤ ਲਈ ਈ ਕੇ.ਵਾਈ.ਸੀ ਸਬੰਧੀ ਤਿੰਨ ਰੋਜ਼ਾ ‘ਪੈਨਸ਼ਨ ਸੇਵਾ ਕੈਂਪ’ ਜ਼ਿਲ੍ਹਾ ਖਜ਼ਾਨਾ ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਅਤੇ ਉੱਪ ਖਜ਼ਾਨਾ ਦਫ਼ਤਰਾਂ ਭੂੰਗਾ, ਦਸੂਹਾ, ਗੜ੍ਹਸ਼ੰਕਰ, ਮੁਕੇਰੀਆਂ, ਤਲਵਾੜਾ ਅਤੇ ਟਾਂਡਾ ਵਿਖੇ 4 ਦਸੰਬਰ ਤੋਂ 6 ਦਸੰਬਰ 2025 ਤੱਕ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖਜ਼ਾਨਾ ਅਫ਼ਸਰ ਦੇਸ ਰਾਜ ਨੇ ਸਮੂਹ ਪੈਨਸ਼ਨਰਾਂ ਨੁੰ ਅਪੀਲ ਕੀਤੀ ਹੈ ਕਿ ਉਹ ਈ-ਕੇ.ਵਾਈ.ਸੀ ਸਬੰਧੀ ਤਿੰਨ ਰੋਜ਼ਾ ‘ਪੈਨਸ਼ਨ ਸੇਵਾ ਕੈਂਪ‘ ਵਿਚ ਪਹੁੰਚ ਕੇ ਇਸ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।














