NRI ਮਹਿਲਾ ਦੀ ਸ਼ਿਕਾਇਤ ‘ਤੇ ਗਾਇਕ ਹਸਨ ਮਾਣਕ ਵਿਰੁੱਧ ਰੇਪ ਦੀ ਧਾਰਾ ਜੋੜੀ

105

ਕਪੂਰਥਲਾ 29 Nov 2025 AJ DI Awaaj

Punjab Desk : ਪੁਲਿਸ ਨੇ ਪੰਜਾਬੀ ਗਾਇਕ ਹਸਨ ਮਾਣਕ ਖ਼ਿਲਾਫ਼ ਦਰਜ ਧੋਖਾਧੜੀ ਕੇਸ ਵਿੱਚ ਹੁਣ ਬਲਾਤਕਾਰ ਦੀ ਧਾਰਾ ਵੀ ਜੋੜ ਦਿੱਤੀ ਹੈ। ਜਾਂਚ ਦੌਰਾਨ ਪੀੜਤਾ ਦੇ ਬਿਆਨਾਂ ਵਿੱਚ ਬਲਾਤਕਾਰ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਪੁਲਿਸ ਨੇ ਗਾਇਕ ਨੂੰ 13 ਨਵੰਬਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਡੀਐਸਪੀ ਫਗਵਾੜਾ ਭਾਰਤ ਭੂਸ਼ਣ ਨੇ ਪੁਸ਼ਟੀ ਕੀਤੀ ਕਿ ਜਾਂਚ ਦੌਰਾਨ ਦਰਜ ਬਿਆਨਾਂ ਵਿੱਚ ਬਲਾਤਕਾਰ ਦਾ ਜ਼ਿਕਰ ਮਿਲਿਆ, ਜਿਸ ਤੋਂ ਬਾਅਦ ਕੇਸ ਵਿੱਚ ਇਹ ਧਾਰਾ ਜੋੜੀ ਗਈ। 30 ਮਈ 2025 ਨੂੰ ਫਗਵਾੜਾ ਸਿਟੀ ਪੁਲਿਸ ਸਟੇਸ਼ਨ ਨੇ ਗਾਇਕ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤ ਅਨੁਸਾਰ, ਉਸ ਨੇ ਪਹਿਲਾ ਤਲਾਕ ਲਏ ਬਿਨਾਂ ਹੀ ਦੂਸਰਾ ਵਿਆਹ ਕਰਵਾਇਆ ਅਤੇ ਪੀੜਤਾ ਦੇ ਗਹਿਣੇ ਵੀ ਵੇਚ ਦਿੱਤੇ।

ਪੀੜਤਾ ਨੇ ਕੁਝ ਮਹੀਨੇ ਪਹਿਲਾਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਸੀ ਕਿ ਮੁਲਜ਼ਮ ਨੇ ਗਾਇਕ ਦੇ ਤੌਰ ‘ਤੇ ਆਪਣੀ ਸ਼ੋਹਰਤ ਦਾ ਫਾਇਦਾ ਚੁੱਕ ਕੇ ਉਸ ਦਾ ਭਰੋਸਾ ਜਿੱਤਿਆ, ਜਦਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਸ ਦੇ ਖਿ਼ਲਾਫ ਘਰੇਲੂ ਹਿੰਸਾ ਦਾ ਮਾਮਲਾ ਚੱਲ ਰਿਹਾ ਸੀ। ਪੀੜਤਾ ਦੀ ਮਾਤਾ ਦੇ ਮੁਤਾਬਕ, ਮੁਲਜ਼ਮ ਪੱਖ ਨੇ ਬਿਨਾਂ ਦੱਸੇ ਪਰਿਵਾਰ ਦੇ ਪੈਸਿਆਂ ‘ਤੇ ਵਿਆਹ ਦਾ ਪੂਰਾ ਪ੍ਰਬੰਧ ਕੀਤਾ, ਜਿਸ ਦਾ ਖਰਚਾ ਲਗਭਗ 20–25 ਲੱਖ ਰੁਪਏ ਬਣਿਆ। ਇਸ ਵਿੱਚ ਸੋਨੇ–ਚਾਂਦੀ ਦੇ ਗਹਿਣੇ, ਕੱਪੜੇ, ਮਹਿੰਗੇ ਤੋਹਫ਼ੇ ਅਤੇ ਸਾਰੇ ਵਿਆਹ ਦੀਆਂ ਰਸਮਾਂ ਸ਼ਾਮਲ ਸਨ, ਜੋ ਬੰਗਾ ਦੇ ਇੱਕ ਪੈਲਿਸ ਵਿੱਚ ਕਰਵਾਈਆਂ ਗਈਆਂ।