ਹਰਿਆਣਾ 28 Nov 2025 AJ DI Awaaj
National Desk : ਸਿਰਸਾ ਜ਼ਿਲ੍ਹੇ ਦੇ ਪਿੰਡ ਥੇਹੜ ਸਿਕੰਦਰਪੁਰ ਵਿੱਚ ਇੱਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਰਾਜਕੁਮਾਰ ਨਾਮਕ ਨੌਜਵਾਨ ਨੇ ਆਪਣੀ ਮਾਂ ਅੰਗੂਰੀ ਦੇਵੀ (42) ਅਤੇ ਉਸਦੇ ਕਥਿਤ ਪ੍ਰੇਮੀ ਲੇਖਰਾਜ (45) ਦਾ ਕਤ*ਲ ਕਰ ਦਿੱਤਾ।
ਪੁਲਿਸ ਮੁਤਾਬਕ, ਵੀਰਵਾਰ ਦੇਰ ਰਾਤ ਕਰੀਬ 2 ਵਜੇ ਲੇਖਰਾਜ ਘਰ ਆਇਆ ਸੀ ਅਤੇ ਰਾਜਕੁਮਾਰ ਨੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖ ਲਿਆ। ਗੁੱਸੇ ਵਿੱਚ ਉਸਨੇ ਮਾਂ ਦੀ ਚੁੰਨੀ ਨਾਲ ਦੋਵਾਂ ਦਾ ਗਲਾ ਘੁੱ*ਟ ਦਿੱਤਾ।
ਸ਼ੁੱਕਰਵਾਰ ਸਵੇਰੇ ਲਗਭਗ 9 ਵਜੇ ਰਾਜਕੁਮਾਰ ਦੋਵਾਂ ਦੀਆਂ ਲਾ*ਸ਼ਾਂ ਪਿਕਅੱਪ ਗੱਡੀ ਵਿੱਚ ਰੱਖ ਕੇ ਸਿੱਧਾ ਸਿਰਸਾ ਸਦਰ ਥਾਣੇ ਪਹੁੰਚਿਆ ਅਤੇ ਕਤ*ਲ ਦੀ ਗੱਲ ਕਬੂਲ ਕਰ ਲਈ। ਪੁਲਿਸ ਨੇ ਉਸਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ।
ਰਾਜਕੁਮਾਰ ਨੇ ਦੌਰਾਨ ਪੁੱਛਗਿੱਛ ਦੱਸਿਆ ਕਿ ਉਸਨੂੰ ਮਾਂ ਦੇ ਗੁਆਂਢੀ ਨਾਲ ਨਾਜਾਇਜ਼ ਸਬੰਧਾਂ ‘ਤੇ ਪਹਿਲਾਂ ਤੋਂ ਸ਼ੱਕ ਸੀ ਅਤੇ ਉਹ ਉਸਨੂੰ ਕਈ ਵਾਰ ਸਮਝਾ ਚੁੱਕਾ ਸੀ, ਪਰ ਕੋਈ ਤਬਦੀਲੀ ਨਹੀਂ ਆਈ।














