ਹਰਿਆਣਾ ਰਿਕਾਰਡ: ਚਰਖੀ ਦਾਦਰੀ ‘ਚ VIP ਨੰਬਰ HR88B-8888 ਦੀ ਬੋਲੀ 1.17 ਕਰੋੜ ‘ਤੇ ਪਹੁੰਚੀ, ਦੇਸ਼ ਦਾ ਸਭ ਤੋਂ ਮਹਿੰਗਾ ਨੰਬਰ ਬਣਿਆ

24
ਹਰਿਆਣਾ ਰਿਕਾਰਡ: ਚਰਖੀ ਦਾਦਰੀ ‘ਚ VIP ਨੰਬਰ HR88B-8888 ਦੀ ਬੋਲੀ 1.17 ਕਰੋੜ ‘ਤੇ ਪਹੁੰਚੀ, ਦੇਸ਼ ਦਾ ਸਭ ਤੋਂ ਮਹਿੰਗਾ ਨੰਬਰ ਬਣਿਆ

27 ਨਵੰਬਰ, 2025 ਅਜ ਦੀ ਆਵਾਜ਼

Haryana Desk: ਹਰਿਆਣਾ ਵਿੱਚ VIP ਨੰਬਰਾਂ ਦਾ ਕ੍ਰੇਜ਼ ਇਕ ਵਾਰ ਫਿਰ ਚਰਚਾ ਵਿੱਚ ਹੈ। ਚਰਖੀ ਦਾਦਰੀ ਜ਼ਿਲ੍ਹੇ ਦੀ ਬਾਢੜਾ ਸੀਰੀਜ਼ ਦਾ ਖ਼ਾਸ ਵਾਹਨ ਨੰਬਰ HR88B-8888 ਆਨਲਾਈਨ ਨੀਲਾਮੀ ਦੌਰਾਨ 1.17 ਕਰੋੜ ਰੁਪਏ ‘ਚ ਵਿਕਿਆ ਹੈ। ਇਹ ਭਾਰਤ ਦੀ ਇਤਿਹਾਸ ਵਿੱਚ ਅਜੇ ਤੱਕ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ ਮੰਨੀ ਜਾ ਰਹੀ ਹੈ।

ਇਸ ਨੰਬਰ ਲਈ ਕੁੱਲ 45 ਅਰਜ਼ੀਕਾਰਾਂ ਨੇ ਦਾਅਵੇਦਾਰੀ ਕੀਤੀ ਸੀ। ਬੁੱਧਵਾਰ ਨੂੰ ਹੋਈ ਨੀਲਾਮੀ ਦੌਰਾਨ ਦੋਪਹਿਰ ਤੱਕ ਬੋਲੀ 88 ਲੱਖ ਰੁਪਏ ਤੱਕ ਪਹੁੰਚ ਗਈ ਸੀ। ਨੀਲਾਮੀ ਖ਼ਤਮ ਹੋਣ ਤੋਂ ਠੀਕ ਪਹਿਲਾਂ ਬੋਲੀ ਵਿੱਚ ਅਚਾਨਕ ਭਾਰੀ ਉਛਾਲ ਆਇਆ ਅਤੇ ਅੰਤ ਵਿੱਚ ਇਹ ਰਕਮ 1.17 ਕਰੋੜ ਰੁਪਏ ‘ਤੇ ਜਾ ਕੇ ਟਿਕੀ।

VIP ਨੰਬਰਾਂ ਦੀ ਨੀਲਾਮੀ ਕਿਵੇਂ ਹੁੰਦੀ ਹੈ?
ਹਰਿਆਣਾ ਟਰਾਂਸਪੋਰਟ ਵਿਭਾਗ ਹਰ ਹਫ਼ਤੇ ਆਨਲਾਈਨ ਨੀਲਾਮੀ ਕਰਦਾ ਹੈ। ਪੰਜੀਕਰਨ ਲਈ ₹4,500 ਫੀਸ ਨਿਰਧਾਰਿਤ ਹੈ। ਰਜਿਸਟ੍ਰੇਸ਼ਨ ਤੋਂ ਬਾਅਦ ਬੋਲੀ ਲਗਾਉਣ ਲਈ 5 ਦਿਨਾਂ ਦਾ ਸਮਾਂ ਮਿਲਦਾ ਹੈ। ਜੇਹੜਾ ਵਿਅਕਤੀ ਬੋਲੀ ਜਿੱਤਦਾ ਹੈ, ਉਸਨੂੰ 5 ਦਿਨਾਂ ਦੇ ਅੰਦਰ ਨੰਬਰ ਬਲੌਕ ਕਰਵਾਉਣਾ ਅਤੇ ਪੂਰੀ ਰਕਮ ਜਮ੍ਹਾਂ ਕਰਵਾਉਣੀ ਲਾਜ਼ਮੀ ਹੁੰਦੀ ਹੈ। ਸਮੇਂ ‘ਤੇ ਭੁਗਤਾਨ ਨਾ ਕਰਨ ‘ਤੇ ਜੁਰਮਾਨਾ ਲੱਗਦਾ ਹੈ ਅਤੇ ਨੰਬਰ ਅਗਲੇ ਉਮੀਦਵਾਰ ਲਈ ਖੁੱਲ੍ਹਾ ਹੋ ਜਾਂਦਾ ਹੈ।

ਫੈਂਸੀ ਨੰਬਰਾਂ ਦਾ ਵਧਦਾ ਰੁਝਾਨ
8888’, ‘0001’, ‘9999’ ਵਰਗੇ ਨੰਬਰਾਂ ਨੂੰ ਸ਼ੁਭ ਅਤੇ ਪ੍ਰਤਿਸ਼ਠਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। HR88B-8888 ਦੀ ਇਸ ਰਿਕਾਰਡਤੋੜ ਬੋਲੀ ਨੇ ਸਾਬਤ ਕਰ ਦਿੱਤਾ ਹੈ ਕਿ ਵਾਹਨ ਪ੍ਰੇਮੀਆਂ ਅਤੇ ਵਪਾਰੀਆਂ ਵਿੱਚ ਫੈਂਸੀ ਨੰਬਰਾਂ ਦਾ ਕ੍ਰੇਜ਼ ਪਹਿਲਾਂ ਨਾਲੋਂ ਕਾਫ਼ੀ ਵਧ ਗਿਆ ਹੈ।

ਇਹ ਬੋਲੀ ਹੁਣ ਦੇਸ਼ ਭਰ ਵਿੱਚ ਚਰਚਾ ਦਾ ਖ਼ਾਸ ਵਿਸ਼ਾ ਬਣ ਚੁੱਕੀ ਹੈ।