Chandigarh 26 Nov 2025 AJ DI Awaaj
Chandigarh Desk : ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ, ਅੱਜ ਯੂਨੀਵਰਸਿਟੀ ਛੁੱਟੀ ਰਹੀ। ਪਹਿਲਾਂ ਹੀ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਨੂੰ ਵੀ ਅਗਲੇ ਨਿਰਦੇਸ਼ ਤੱਕ ਰੋਕ ਦਿੱਤਾ ਗਿਆ ਹੈ।
ਇਸ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਨੇ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਹਨ ਤਾਂ ਕਿ ਕਿਸੇ ਕਿਸਮ ਦੇ ਹੰਗਾਮੇ ਤੋਂ ਬਚਿਆ ਜਾ ਸਕੇ। ਬਾਅਦ ਦੁਪਹਿਰ, ਯੂਨੀਵਰਸਿਟੀ ਬਚਾਓ ਮੋਰਚਾ ਦੇ ਮੈਂਬਰ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਨ ਲਈ ਮੀਟਿੰਗ ਕਰਣਗੇ। ਇਸ ਦੌਰਾਨ ਉਹ ਭਾਜਪਾ ਦੇ ਸੂਬਾਈ ਦਫ਼ਤਰ ਅਤੇ ਜ਼ਿਲ੍ਹਾ ਪੱਧਰ ’ਤੇ ਭਾਜਪਾ ਘੇਰਾਬੰਦੀ ਬਾਰੇ ਵੀ ਚਰਚਾ ਕਰਨਗੇ।
ਅਗਲੀ ਰਣਨੀਤੀ ਬਾਰੇ ਅਧਿਕਾਰਕ ਐਲਾਨ ਸ਼ਾਮ 5 ਵਜੇ ਪ੍ਰੈਸ ਕਾਨਫਰੰਸ ਰਾਹੀਂ ਕੀਤਾ ਜਾਵੇਗਾ। ਵਿਦਿਆਰਥੀ ਇਸ ਮੀਟਿੰਗ ਤੋਂ ਬਾਅਦ ਭਾਜਪਾ ਦਫ਼ਤਰ ਦੀ ਘੇਰਾਬੰਦੀ ਦੀ ਤਾਰੀਖ ਵੀ ਜਾਣ ਸਕਣਗੇ।














