T20 World Cup 2026: ਭਾਰਤ–ਪਾਕਿਸਤਾਨ ਮੈਚ ਦੀ ਤਰੀਖ ਫਾਇਨਲ? ਕਿਸ ਗਰੁੱਪ ਵਿੱਚ ਕਿਹੜੀਆਂ ਟੀਮਾਂ—ਸ਼ੈਡਿਊਲ ਕਦੋਂ ਹੋਵੇਗਾ ਜਾਰੀ

29
T20 World Cup 2026: ਭਾਰਤ–ਪਾਕਿਸਤਾਨ ਮੈਚ ਦੀ ਤਰੀਖ ਫਾਇਨਲ? ਕਿਸ ਗਰੁੱਪ ਵਿੱਚ ਕਿਹੜੀਆਂ ਟੀਮਾਂ—ਸ਼ੈਡਿਊਲ ਕਦੋਂ ਹੋਵੇਗਾ ਜਾਰੀ

25 ਨਵੰਬਰ, 2025 ਅਜ ਦੀ ਆਵਾਜ਼

Sports Desk: T20 ਵਰਲਡ ਕਪ 2026 ਦੀ ਤਿਆਰੀਆਂ ਨੇ ਰਫ਼ਤਾਰ ਪਕੜ ਲਈ ਹੈ। ਇਸ ਵਾਰ ਟੂਰਨਾਮੈਂਟ ਦੀ ਮਿਹਜ਼ਬਾਨੀ ਭਾਰਤ ਤੇ ਸ੍ਰੀਲੰਕਾ ਕਰਨਗੇ। ਟੂਰਨਾਮੈਂਟ ਵਿੱਚ ਕੁੱਲ 20 ਟੀਮਾਂ ਹਿੱਸਾ ਲੈਣਗੀਆਂ। ਪਿਛਲੀ ਵਾਰੀ ਅਮਰੀਕਾ ਤੇ ਵੈਸਟਇੰਡੀਜ਼ ਵਿੱਚ ਹੋਏ ਵਰਲਡ ਕਪ ਵਿੱਚ ਭਾਰਤ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਖਿਤਾਬ ਜਿੱਤਿਆ ਸੀ। ਇਸ ਵਾਰ ਟੀਮ ਭਾਰਤ ਆਪਣਾ ਖਿਤਾਬ ਸੂਰਿਆਕੁਮਾਰ ਯਾਦਵ ਦੀ ਅਗਵਾਈ ਵਿੱਚ ਡਿਫੈਂਡ ਕਰੇਗੀ।

ICC ਵੱਲੋਂ ਇਸ ਵਰਲਡ ਕਪ ਦਾ ਪੂਰਾ ਸ਼ੈਡਿਊਲ ਅੱਜ (ਮੰਗਲਵਾਰ, 25 ਨਵੰਬਰ) ਜਾਰੀ ਕੀਤਾ ਜਾਣਾ ਹੈ। ਇਹ ਐਲਾਨ ਭਾਰਤੀ ਸਮੇਂ ਮੁਤਾਬਕ ਸ਼ਾਮ 6:30 ਵਜੇ ਹੋਵੇਗਾ।
ਕਿਹੜੇ ਗਰੁੱਪ ਵਿੱਚ ਹੈ ਭਾਰਤ? IND–PAK ਮੈਚ ਕਦੋਂ?
ਰਿਪੋਰਟਾਂ ਅਨੁਸਾਰ ਟੀਮ ਇੰਡੀਆ ਨੂੰ ਜਿਸ ਗਰੁੱਪ ਵਿੱਚ ਰੱਖਿਆ ਗਿਆ ਹੈ, ਉਸ ਵਿੱਚ ਪਾਕਿਸਤਾਨ, ਅਮਰੀਕਾ, ਨੀਦਰਲੈਂਡ ਤੇ ਨਾਮੀਬੀਆ ਸ਼ਾਮਲ ਹਨ। ਇਸ ਗਰੁੱਪ ਸਟੇਜ ਵਿੱਚ ਹੀ ਭਾਰਤ–ਪਾਕਿਸਤਾਨ ਦੇ ਟੱਕਰ ਦੇ ਚਾਨਸ ਹਨ।
ਸਭ ਤੋਂ ਵੱਡਾ ਮੁਕਾਬਲਾ — IND vs PAK — ਸੰਭਾਵਨਾ ਹੈ ਕਿ 15 ਫਰਵਰੀ ਨੂੰ ਕੋਲੰਬੋ ਦੇ R. Premadasa Stadium ਵਿੱਚ ਖੇਡਿਆ ਜਾਵੇगा। ਭਾਰਤ ਆਪਣੇ ਹੋਰ ਸਾਰੇ ਗਰੁੱਪ ਮੈਚ ਭਾਰਤ ਵਿੱਚ ਹੀ ਖੇਡੇਗਾ।
2026 ਵਰਲਡ ਕਪ ਵਿੱਚ ਕਿਹੜੀਆਂ ਟੀਮਾਂ?ਟੂਰਨਾਮੈਂਟ ਦੀ ਸ਼ੁਰੂਆਤ 7 ਫਰਵਰੀ ਤੋਂ ਹੋਣ ਦੀ ਸੰਭਾਵਨਾ ਹੈ ਅਤੇ ਫਾਈਨਲ 8 ਮਾਰਚ ਨੂੰ ਹੋਵੇਗਾ। ਪਾਕਿਸਤਾਨ ਆਪਣੇ ਸਾਰੇ ਲੀਗ ਮੈਚ ਸਿਰਫ਼ ਸ੍ਰੀਲੰਕਾ ਵਿੱਚ ਹੀ ਖੇਡੇਗਾ।
ਭਾਰਤ ਤੇ ਸ੍ਰੀਲੰਕਾ ਤੋਂ ਇਲਾਵਾ ਹਿੱਸਾ ਲੈਣ ਵਾਲੀਆਂ 18 ਟੀਮਾਂ ਇਹ ਹਨ:
ਅਫਗਾਨਿਸਤਾਨ, ਆਸਟ੍ਰੇਲੀਆ, ਬੰਗਲਾਦੇਸ਼, ਇੰਗਲੈਂਡ, ਦੱਖਣੀ ਅਫਰੀਕਾ, ਅਮਰੀਕਾ, ਵੈਸਟਇੰਡੀਜ਼, ਨਿਊਜ਼ੀਲੈਂਡ, ਪਾਕਿਸਤਾਨ, ਆਇਰਲੈਂਡ, ਕਨੇਡਾ, ਇਟਲੀ, ਨੀਡਰਲੈਂਡ, ਨਾਮੀਬੀਆ, ਜ਼ਿੰਬਾਬਵੇ, ਨੇਪਾਲ, ਓਮਾਨ ਅਤੇ UAE।

ਟੀਮ ਇੰਡੀਆ ਦੇ ਸੰਭਾਵਿਤ ਮੈਚ (ਰਿਪੋਰਟ ਮੁਤਾਬਕ):
7 ਫਰਵਰੀ, ਮੁੰਬਈ — ਭਾਰਤ vs ਅਮਰੀਕਾ
12 ਫਰਵਰੀ, ਦਿੱਲੀ — ਭਾਰਤ vs ਨਾਮੀਬੀਆ
15 ਫਰਵਰੀ, ਕੋਲੰਬੋ — ਭਾਰਤ vs ਪਾਕਿਸਤਾਨ
18 ਫਰਵਰੀ, ਅਹਿਮਦਾਬਾਦ — ਭਾਰਤ vs ਨੀਡਰਲੈਂਡ
ਗਰੁੱਪ ਸਟੇਜ ਤੋਂ ਬਾਅਦ 8 ਟੀਮਾਂ ਅਗਲੇ ਰਾਊਂਡ ਵਿੱਚ ਜਾਵੇਗੀਆਂ, ਫਿਰ ਉਥੋਂ ਦੋ–ਦੋ ਟੀਮਾਂ ਸੈਮੀਫਾਈਨਲ ਵਿੱਚ ਪਹੁਚਣਗੀਆਂ ਅਤੇ ਅੰਤ ਵਿੱਚ ਹੋਵੇਗਾ ਫਾਈਨਲ ਮੁਕਾਬਲਾ।