ਤਾਮਿਲਨਾਡੂ 24 Nov 2025 AJ DI Awaaj
National Desk : ਤਾਮਿਲਨਾਡੂ ਦੇ ਤੇਨਕਾਸੀ ਜ਼ਿਲ੍ਹੇ ਵਿੱਚ ਐਤਵਾਰ ਨੂੰ ਦੋ ਯਾਤਰੀ ਬੱਸਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ, ਜਿਸ ਵਿੱਚ ਇੱਕ ਬੱਚੇ ਸਮੇਤ 6 ਲੋਕਾਂ ਦੀ ਮੌਕੇ ‘ਤੇ ਮੌ*ਤ ਹੋ ਗਈ। ਹਾਦਸੇ ਵਿੱਚ 50 ਤੋਂ ਵੱਧ ਯਾਤਰੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚ ਬਹੁਤਾਂ ਦੀਆਂ ਬਾਹਾਂ, ਲੱਤਾਂ ਅਤੇ ਸਿਰ ਵਿੱਚ ਗੰਭੀਰ ਫ੍ਰੈਕਚਰ ਦਰਜ ਕੀਤੇ ਗਏ ਹਨ।
ਪੁਲਿਸ ਮੁਤਾਬਕ, ਇੱਕ ਨਿੱਜੀ ਬੱਸ ਤੇਨਕਾਸੀ ਤੋਂ ਕਦਾਯਨੱਲੂਰ ਵੱਲ ਜਾ ਰਹੀ ਸੀ, ਜਦਕਿ ਦੂਜੀ ਬੱਸ ਮਦੁਰਾਈ ਤੋਂ ਤੇਨਕਾਸੀ ਦੀ ਦਿਸ਼ਾ ਵਿੱਚ ਆ ਰਹੀ ਸੀ। ਦੋਵੇਂ ਬੱਸਾਂ ਵਿੱਚ ਘੱਟੋ-ਘੱਟ 55–55 ਯਾਤਰੀ ਸਵਾਰ ਸਨ।
ਤਿਰੂਮੰਗਲਮ–ਸ਼ੇਂਗੋਟਾਈ ਰਾਜਮਾਰਗ ‘ਤੇ ਵਾਪਰਿਆ ਹਾਦਸਾ
ਇਹ ਟੱਕਰ ਦੁਰਈਸਮੀਪੁਰਮ ਨੇੜੇ ਰਾਸ਼ਟਰੀ ਰਾਜਮਾਰਗ ‘ਤੇ ਵਾਪਰੀ, ਜਿੱਥੇ ਦੋਵੇਂ ਬੱਸਾਂ ਟਕਰਾ ਕੇ ਬੁਰੀ ਤਰ੍ਹਾਂ ਮਚਰਾਗਈਆਂ। ਹਾਦਸੇ ਤੋਂ ਬਾਅਦ ਸਥਾਨਕ ਪ੍ਰਸ਼ਾਸਨ, ਪੁਲਿਸ ਤੇ ਫਾਇਰ ਐਂਡ ਰੈਸਕਿਊ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਰਾਹਤ ਕੰਮ ਸ਼ੁਰੂ ਕੀਤਾ।
ਜ਼ਿਲ੍ਹਾ ਕੁਲੈਕਟਰ ਏ.ਕੇ. ਕਮਲ ਕਿਸ਼ੋਰ ਅਤੇ ਪੁਲਿਸ ਸੁਪਰਡੈਂਟ ਐਸ. ਅਰਵਿੰਦ ਨੇ ਵੀ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਹਾਦਸੇ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਫਿਲਹਾਲ ਮ੍ਰਿ*ਤਕਾਂ ਦੀ ਪਹਿਚਾਣ ਨਹੀਂ ਹੋ ਸਕੀ।














