ਫਿਰੋਜ਼ਪੁਰ ‘ਚ ਵੱਡੀ ਹੈਰੋਇਨ ਰਿਕਵਰੀ

66

ਫਿਰੋਜ਼ਪੁਰ 22 Nov 2025 AJ DI Awaaj

Punjab Desk : ਫਿਰੋਜ਼ਪੁਰ ਵਿੱਚ ਏਐਨਟੀਐਫ (ਐਂਟੀ-ਨਾਰਕੋਟਿਕ ਟਾਸਕ ਫੋਰਸ) ਨੇ ਇੱਕ ਵੱਡੀ ਕਾਰਵਾਈ ਕਰਦਿਆਂ 50 ਕਿਲੋ ਹੈਰੋਇਨ ਸਮੇਤ ਤਸਕਰ ਨੂੰ ਗ੍ਰਿ*ਫ਼ਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਸ਼ੇਰਾਵਾਲੀ ਛੰਨਾ, ਕਪੂਰਥਲਾ ਦਾ ਰਹਿਣ ਵਾਲਾ ਹੈ।

ਜਾਣਕਾਰੀ ਮੁਤਾਬਕ, ਏਐਨਟੀਐਫ ਪਹਿਲਾਂ ਹੀ ਸੰਦੀਪ ਸਿੰਘ ਦਾ ਪਿੱਛਾ ਕਰ ਰਹੀ ਸੀ। ਤਸਕਰ ਨੇ ਲੁਕਣ ਦੀ ਕੋਸ਼ਿਸ਼ ਕਰਦਿਆਂ ਮਮਦੋਟ ਦੇ ਪਿੰਡ ਗਜ਼ਨੀਵਾਲਾ ਵੱਲ ਰੁਖ ਕੀਤਾ। ਫਿਰ ਏਐਨਟੀਐਫ ਨੇ ਮਮਦੋਟ ਦੇ ਪਿੰਡ ਰਾਉਕੇ ਹਿਠਾੜ ਵਿੱਚ ਉਸਨੂੰ ਘੇਰ ਲਿਆ ਅਤੇ ਗੋ*ਲੀਬਾਰੀ ਤੋਂ ਬਾਅਦ ਕਾਬੂ ਕੀਤਾ।

ਇਹ ਡਰੱਗ ਮਾਰਕੀਟ ਵਿੱਚ ਲਗਭਗ 250 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਮੰਨੀ ਜਾ ਰਹੀ ਹੈ। ਗ੍ਰਿਫ਼*ਤਾਰ ਤਸਕਰ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਨਾਮਜ਼ਦ ਰਹਿ ਚੁੱਕਾ ਹੈ।