Mumbai 21 Nov 2025 AJ DI Awaaj
Bollywood Desk : ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੇ ਖੁਲਾਸਾ ਕੀਤਾ ਹੈ ਕਿ ਫਿਲਮ ਕੁਰਬਾਨ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਪਾਕਿਸਤਾਨ ਤੋਂ ਧਮਕੀ ਭਰਾ ਫੋਨ ਆਇਆ ਸੀ। ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਅੰਡਰਵਰਲਡ ਦਾ ਬਾਲੀਵੁੱਡ ‘ਤੇ ਗਹਿਰਾ ਪ੍ਰਭਾਵ ਸੀ ਅਤੇ ਫਿਲਮ ਨਿਰਮਾਤਾਵਾਂ ਨੂੰ ਫਿਰੌਤੀ ਅਤੇ ਧਮਕੀਆਂ ਮਿਲਦੀਆਂ ਰਹਿੰਦੀਆਂ ਸਨ।
ਵਿਵੇਕ ਓਬਰਾਏ ਨੇ ਪਿੰਕਵਿਲਾ ਨੂੰ ਦੱਸਿਆ ਕਿ ਉਹ ਅਮਰੀਕਾ ਵਿੱਚ ਸ਼ੂਟਿੰਗ ਕਰ ਰਹੇ ਸਨ, ਜਦੋਂ ਹੋਟਲ ਦੇ ਆਂਸਰਿੰਗ ਮਸ਼ੀਨ ‘ਤੇ ਇਹ ਧਮਕੀ ਭਰਿਆ ਸੁਨੇਹਾ ਰਿਕਾਰਡ ਹੋਇਆ। ਉਨ੍ਹਾਂ ਕਿਹਾ ਕਿ ਸੁਨੇਹੇ ਵਿੱਚ ਕਿਹਾ ਗਿਆ—“ਅਸੀਂ ਜਾਣਦੇ ਹਾਂ ਤੁਸੀਂ ਕਿੱਥੇ ਹੋ, ਅਸੀਂ ਤੁਹਾਨੂੰ ਮਾਰ ਦੇਵਾਂਗੇ”। ਨੰਬਰ ਟ੍ਰੇਸ ਕਰਨ ‘ਤੇ ਇਹ ਪਤਾ ਲੱਗਾ ਕਿ ਕਾਲ ਪਾਕਿਸਤਾਨ ਤੋਂ ਕੀਤੀ ਗਈ ਸੀ।
ਵਿਵੇਕ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਾਮਲਾ ਤੁਰੰਤ ਹੋਟਲ ਅਤੇ ਸਥਾਨਕ ਅਧਿਕਾਰੀਆਂ ਨੂੰ ਰਿਪੋਰਟ ਕੀਤਾ, ਜਿਸ ਤੋਂ ਬਾਅਦ ਅਮਰੀਕੀ ਪੁਲਿਸ ਨੇ ਪੁੱਛਗਿੱਛ ਕੀਤੀ। ਸ਼ੁਰੂ ਵਿੱਚ ਉਨ੍ਹਾਂ ਨੇ ਇਸਨੂੰ ਮਜ਼ਾਕ ਸਮਝਿਆ ਪਰ ਜਦੋਂ ਧਮਕੀਆਂ ਪਰਿਵਾਰ ਤੱਕ ਪਹੁੰਚਣੀਆਂ ਲੱਗੀਆਂ, ਤਾਂ ਡਰ ਵਧ ਗਿਆ। ਭਾਰਤ ਵਾਪਸੀ ਤੇ ਉਨ੍ਹਾਂ ਨੂੰ ਪੁਲਿਸ ਸੁਰੱਖਿਆ ਲੈਣੀ ਪਈ।
ਵਿਵੇਕ ਓਬਰਾਏ ਇਸ ਵੇਲੇ ਵੀ ਫਿਲਮਾਂ ਨਾਲ ਜੁੜੇ ਹੋਏ ਹਨ ਅਤੇ ਪਿਛਲੇ ਕੁਝ ਸਾਲਾਂ ਤੋਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਯੂਏਈ ਵਿੱਚ ਰਹਿ ਰਹੇ ਹਨ।














