‘ਆਪ’ MLA ਦੇ 10ਵੀਂ ਪਾਸ ਬਿਆਨ ‘ਤੇ ਰੋਸ

52

ਮੋਹਾਲੀ 20 Nov 2025 AJ DI Awaaj

Mohali Desk : ਮੋਹਾਲੀ ਦੇ ਖਰੜ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਚਰਨਜੀਤ ਸਿੰਘ ਆਪਣੇ ਵਿਵਾਦਿਤ ਬਿਆਨ ਕਾਰਨ ਲੋਕਾਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਇੱਕ ਧਰਨਾ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਕਿਹਾ, “ਮੈਂ ਪੜ੍ਹਿਆ-ਲਿਖਿਆ ਹਾਂ, ਡਾਕਟਰ ਹਾਂ। ਮੈਨੂੰ 10ਵੀਂ ਜਮਾਤ ਪਾਸ ਕਿਸੇ ਵਿਅਕਤੀ ਦਾ ਸਵਾਲ ਪੁੱਛਣਾ ਪਸੰਦ ਨਹੀਂ।” ਬਿਆਨ ਬਾਹਰ ਆਉਂਦੇ ਹੀ ਲੋਕਾਂ ਵਿੱਚ ਗੁੱਸਾ ਫੈਲ ਗਿਆ।

ਡਾ. ਚਰਨਜੀਤ ਖਰੜ ਬਾਰ ਐਸੋਸੀਏਸ਼ਨ ਦੇ ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕਰਨ ਪਹੁੰਚੇ ਸਨ, ਜਿੱਥੇ 35 ਪਿੰਡਾਂ ਨੂੰ ਰੂਪਨਗਰ ਜ਼ਿਲ੍ਹੇ ਵਿੱਚ ਸ਼ਾਮਲ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਤਰ੍ਹਾਂ ਦੀ ਕਿਸੇ ਯੋਜਨਾ ਤੋਂ ਇਨਕਾਰ ਵੀ ਕੀਤਾ।

ਬਾਰ ਐਸੋਸੀਏਸ਼ਨ ਅਤੇ ਵੱਖ-ਵੱਖ ਸਮਾਜਿਕ ਤੇ ਰਾਜਨੀਤਿਕ ਸੰਗਠਨਾਂ ਵੱਲੋਂ ਤਿੰਨ ਦਿਨਾਂ ਤੋਂ ਧਰਨਾ ਜਾਰੀ ਹੈ। MLA ਚਰਨਜੀਤ ਸਿੰਘ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿਵਾਉਣ ਲਈ ਮੌਕੇ ‘ਤੇ ਪਹੁੰਚੇ ਸਨ, ਪਰ ਉਨ੍ਹਾਂ ਦੀ ਟਿੱਪਣੀ ਨੇ ਮਾਹੌਲ ਤਪਾ ਦਿੱਤਾ।