ਮੋਟਰਸਾਈਕਲ ਤੇ ਬੱਸ ਦੀ ਭਿਆਨਕ ਟੱਕਰ, ਬਾਈਕ ਸਵਾਰ ਨੌਜਵਾਨ ਦੀ ਮੌ*ਤ

56

ਸਮਰਾਲਾ: 19 Nov 2025 AJ DI Awaaj

Punjab Desk : ਸਮਰਾਲਾ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਮੋਟਰਸਾਈਕਲ ਅਤੇ ਬੱਸ ਦੀ ਆਮਨੇ-ਸਾਮਨੇ ਭਿਆਨਕ ਟੱਕਰ ਵਿੱਚ 37 ਸਾਲਾ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿ*ਤਕ ਦੀ ਪਛਾਣ ਅਮਰੀਕ ਸਿੰਘ ਉਰਫ਼ ਅੰਗਰੇਜ਼, ਵਾਸੀ ਲੋਪੋਂ, ਥਾਣਾ ਸਮਰਾਲਾ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਅਮਰੀਕ ਸਿੰਘ ਹਾਰਲੇ ਡੇਵਿਡਸਨ ਮੋਟਰਸਾਈਕਲ ‘ਤੇ ਲੁਧਿਆਣਾ ਵੱਲ ਜਾ ਰਿਹਾ ਸੀ। ITI ਸੂਆ ਪੁਲੀ ਨੇੜੇ ਕਰੀਬ ਸਵੇਰੇ 10 ਵਜੇ ਉਸਦੀ ਬੱਸ ਨਾਲ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇਨੀ ਭਿਆਨਕ ਸੀ ਕਿ ਆਵਾਜ਼ ਦੂਰ ਤੱਕ ਸੁਣੀ ਗਈ।

ਜ਼ਖਮੀ ਹਾਲਤ ਵਿੱਚ ਅਮਰੀਕ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਰੈਫਰ ਕੀਤਾ ਗਿਆ। ਇਲਾਜ ਦੌਰਾਨ ਕਰੀਬ ਚਾਰ ਘੰਟੇ ਬਾਅਦ ਉਸਦੀ ਮੌ*ਤ ਹੋ ਗਈ।

ਸਮਰਾਲਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।