ਬਰਨਾਲਾ, 18 ਨਵੰਬਰ 2025 AJ DI Awaaj
Punjab Desk : ਵਿਦਿਆਰਥਣਾਂ ਵਿੱਚ ਕਿਤਾਬੀ ਗਿਆਨ ਦੇ ਨਾਲ–ਨਾਲ ਬਾਹਰੀ ਦੁਨੀਆ ਨੂੰ ਦੇਖਣ ਤੇ ਸਮਝਣ ਦੀ ਸਮਝ ਵਿਕਸਤ ਕਰਨ ਦੇ ਉਦੇਸ਼ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਟੂ ਦੀਆਂ 60 ਵਿਦਿਆਰਥਣਾਂ ਨੂੰ 13 ਨਵੰਬਰ ਤੋਂ 16 ਨਵੰਬਰ ਤੱਕ ਜੈਪੁਰ, ਆਗਰਾ, ਮਥੁਰਾ ਅਤੇ ਬ੍ਰਿੰਦਾਵਨ ਵਿਖੇ ਵਿਦਿਅਕ ਟੂਰ ਤੇ ਲਿਜਾਇਆ ਗਿਆ।
ਇਸ ਵਿਦਿਅਕ ਯਾਤਰਾ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਮੈਡਮ ਰੇਨੂੰ ਬਾਲਾ ਨੇ ਦੱਸਿਆ ਕਿ ਇਨ੍ਹਾਂ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦੀ ਯਾਤਰਾ ਨਾਲ ਵਿਦਿਆਰਥਣਾਂ ਨੂੰ ਭਾਰਤੀ ਸਭਿਆਚਾਰ, ਵਿਰਾਸਤ ਅਤੇ ਸਥਾਪਤੀਆਂ ਬਾਰੇ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੋਈ।
ਟੂਰ ਇੰਚਾਰਜ ਵਜੋਂ ਸ. ਲਖਵੀਰ ਸਿੰਘ ਧਨੇਸਰ (ਲੈਕਚਰਾਰ ਪੰਜਾਬੀ) ਨੇ ਜਿ਼ੰਮੇਵਾਰੀ ਸੰਭਾਲੀ। ਇਸ ਯਾਤਰਾ ਦੌਰਾਨ ਮੈਡਮ ਗੁਰਸਿਮਰਤ ਕੌਰ, ਮੈਡਮ ਜਸਵਿੰਦਰ ਕੌਰ, ਸ.ਕਰਮਜੀਤ ਸਿੰਘ ਰੰਗੀਆਂ, ਸ.ਅਮਨਦੀਪ ਸਿੰਘ ਧਾਲੀਵਾਲ, ਸ.ਗੁਰਵਿੰਦਰ ਸਿੰਘ ਭੱਠਲ ਵੀ ਵਿਦਿਆਰਥਣਾਂ ਦੇ ਨਾਲ ਰਹੇ।
ਵਿਦਿਆਰਥਣਾਂ ਨੇ ਜੈਪੁਰ ਦਾ ਇਤਿਹਾਸਕ ਜੈਗੜ੍ਹ ਕਿਲ੍ਹਾ,ਹਵਾ ਮਹਿਲ, ਜੰਤਰ ਮੰਤਰ, ਜਲ ਮਹਿਲ, ਆਗਰਾ ਦਾ ਤਾਜ ਮਹਿਲ, ਮਥੁਰਾ ਅਤੇ ਬ੍ਰਿੰਦਾਵਨ ਦੇ ਧਾਰਮਿਕ ਸਥਾਨ ਵੇਖੇ ਅਤੇ ਉਨ੍ਹਾਂ ਦੇ ਸੱਭਿਆਚਾਰਕ ਮਹੱਤਵ ਬਾਰੇ ਜਾਣਿਆ। ਯਾਤਰਾ ਵਿਦਿਆਰਥਣਾਂ ਲਈ ਗਿਆਨਵਰਧਕ ਅਤੇ ਪ੍ਰੇਰਣਾਦਾਇਕ ਸਾਬਤ ਹੋਈ।














