AAP MLA ਮਨਜਿੰਦਰ ਸਿੰਘ ਲਾਲਪੁਰਾ ਨੂੰ ਹਾਈਕੋਰਟ ਵੱਲੋਂ ਝਟਕਾ

101

TarnTaran 18 Nov 2025 AJ DI Awaaj

Punjab Desk : ਪੰਜਾਬ ਦੇ AAP ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਛੇੜਛਾੜ ਮਾਮਲੇ ਵਿੱਚ ਵੱਡਾ ਕਾਨੂੰਨੀ ਝਟਕਾ ਲੱਗਾ ਹੈ। ਲਾਲਪੁਰਾ ਨੇ ਹਾਈਕੋਰਟ ਵਿੱਚ ਆਪਣੀ 4 ਸਾਲ ਦੀ ਸਜ਼ਾ ਸਸਪੈਂਡ ਕਰਨ ਦੀ ਅਰਜ਼ੀ ਦਿੱਤੀ ਸੀ, ਜਿਸਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ। ਹਾਲਾਂਕਿ, ਵਿਸਥਾਰਤ ਆਰਡਰ ਅਜੇ ਆਉਣਾ ਬਾਕੀ ਹੈ।

ਇਸ ਫ਼ੈਸਲੇ ਨਾਲ ਲਾਲਪੁਰਾ ਦੀ ਕਾਨੂੰਨੀ ਮੁਸ਼ਕਲਾਂ ਹੋਰ ਵਧ ਗਈਆਂ ਹਨ ਤੇ ਸਿਆਸੀ ਸਥਿਤੀ ‘ਤੇ ਵੀ ਪ੍ਰਭਾਵ ਪੈ ਸਕਦਾ ਹੈ, ਖ਼ਾਸ ਕਰਕੇ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ। ਤਰਨਤਾਰਨ ਅਦਾਲਤ ਪਹਿਲਾਂ ਹੀ ਲਾਲਪੁਰਾ ਨੂੰ ਛੇੜਛਾੜ ਮਾਮਲੇ ਵਿੱਚ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾ ਚੁੱਕੀ ਹੈ।

ਹਾਈਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਹੇਠਲੀ ਅਦਾਲਤ ਤੋਂ ਪੂਰੇ ਮਾਮਲੇ ਦਾ ਰਿਕਾਰਡ ਮੰਗਿਆ ਸੀ। ਹੁਣ ਅਗਲੇ ਡੀਟੇਲ ਆਰਡਰ ਦਾ ਇੰਤਜ਼ਾਰ ਹੈ, ਜਿਸ ਨਾਲ ਮਾਮਲੇ ਦੇ ਹੋਰ ਪਹਲੂ ਸਾਫ਼ ਹੋਣਗੇ। ਇਸ ਘਟਨਾ ਨੇ ਸਿਆਸੀ ਮੰਡਲਾਂ ਅਤੇ ਜਨਤਾ ਵਿਚ ਚਰਚਾ ਤੀਵਰ ਕਰ ਦਿੱਤੀ ਹੈ।