ਲੁਧਿਆਣਾ: ਦਿਨ ਦਿਹਾੜੇ ਆਟੇ ਦੀਆਂ ਥੈਲੀਆਂ ਦੀ ਚੋਰੀ

78

ਲੁਧਿਆਣਾ: 17 Nov 2025 AJ DI Awaaj

ਲੁਧਿਆਣਾ ਦੇ ਜਵੱਦੀ ਰੋਡ ‘ਤੇ ਦਿਨ ਦਿਹਾੜੇ ਚੋਰੀ ਦੀ ਇੱਕ ਅਜੀਬੋ-ਗਰੀਬ ਵਾਰਦਾਤ ਸਾਹਮਣੇ ਆਈ ਹੈ। ਚੋਰ ਆਸ਼ੀਰਵਾਦ ਆਟੇ ਦੀਆਂ ਤਿੰਨ ਥੈਲੀਆਂ ਚੁੱਕ ਕੇ ਫਰਾਰ ਹੋ ਗਿਆ, ਜਿਸਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਦੁਕਾਨਦਾਰ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਨਿਆਂ ਦੀ ਮੰਗ ਕੀਤੀ ਹੈ। ਉਸਦਾ ਕਹਿਣਾ ਹੈ ਕਿ ਚੋਰ ਬਿਨਾਂ ਨੰਬਰ ਪਲੇਟ ਵਾਲੀਆਂ ਕਈ ਮੋਟਰਸਾਈਕਲਾਂ ‘ਤੇ ਘੁੰਮ ਰਹੇ ਸਨ ਅਤੇ ਮੌਕਾ ਮਿਲਦੇ ਹੀ ਚੋਰੀ ਕਰਕੇ ਭੱਜ ਗਏ।

ਲੁਧਿਆਣਾ ਪੁਲਿਸ ਨੂੰ ਚੋਰਾਂ ਦੀ ਪਹਿਚਾਣ ਅਤੇ ਗ੍ਰਿਫ਼ਤਾਰੀ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।