ਦਿੱਲੀ ਧ*ਮਾਕਾ ਮਾਮਲਾ: ਡਾ. ਰਈਸ ਭੱਟ ਤੋਂ ਪੁੱਛਗਿੱਛ ਪੂਰੀ, ਵਾਪਸ ਰਿਹਾ

42

ਦਿੱਲੀ 17 Nov 2025 AJ DI Awaaj

National Desk : ਦਿੱਲੀ ਧਮਾ*ਕੇ ਮਾਮਲੇ ਵਿੱਚ ਪੁੱਛਗਿੱਛ ਤੋਂ ਬਾਅਦ ਡਾ. ਰਈਸ ਅਹਿਮਦ ਭੱਟ ਨੂੰ ਮੁੜ ਵਾਈਟ ਮੈਡੀਕਲ ਕਾਲਜ, ਪੀਐਸ ਮਾਮੂਨ ਕੈਂਟ ਭੇਜ ਦਿੱਤਾ ਗਿਆ ਹੈ। ਡਾ. ਰਈਸ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਫਿਰ ਵਾਪਸ ਛੱਡ ਦਿੱਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ, ਪਠਾਨਕੋਟ ਦੇ ਮਾਮੂਨ ਕੈਂਟ ਤੋਂ ਡਾ. ਰਈਸ ਅਹਿਮਦ ਭੱਟ—ਜੋ MBBS, MS, FMG ਹਨ ਅਤੇ ਸਰਜਰੀ ਦੇ ਪ੍ਰੋਫੈਸਰ ਵਜੋਂ ਕੰਮ ਕਰ ਚੁੱਕੇ ਹਨ—ਨੂੰ ਜਾਂਚ ਏਜੰਸੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। 45 ਸਾਲਾ ਡਾ. ਭੱਟ ਪਿਛਲੇ ਤਿੰਨ ਸਾਲਾਂ ਤੋਂ ਵਾਈਟ ਮੈਡੀਕਲ ਕਾਲਜ ਵਿੱਚ ਸਰਜਨ ਵਜੋਂ ਤਾਇਨਾਤ ਹਨ। ਹਸਪਤਾਲ ਦੇ ਮੈਨੇਜਰ ਸਵਰਨ ਸਲਾਰੀਆ ਨੇ ਵੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਨੂੰ ਕਿਸੇ ਅਣਪਛਾਤੀ ਏਜੰਸੀ ਵੱਲੋਂ ਲਿਜਾਇਆ ਗਿਆ ਸੀ।

ਡਾ. ਰਈਸ ਇਸ ਤੋਂ ਪਹਿਲਾਂ ਚਾਰ ਸਾਲ ਅਲ-ਫਲਾਹ ਯੂਨੀਵਰਸਿਟੀ, ਫਰੀਦਾਬਾਦ ਵਿੱਚ ਵੀ ਕੰਮ ਕਰ ਚੁੱਕੇ ਹਨ ਅਤੇ ਉੱਥੇ ਦੇ ਕਰਮਚਾਰੀਆਂ ਨਾਲ ਉਨ੍ਹਾਂ ਦਾ ਫ਼ੋਨ ਰਾਹੀਂ ਸੰਪਰਕ ਵੀ ਬਣਿਆ ਹੋਇਆ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦਿੱਲੀ ਧਮਾਕੇ ਦੇ ਮੁੱਖ ਦੋਸ਼ੀ ਡਾ. ਉਮਰ ਨਾਲ ਉਨ੍ਹਾਂ ਦੇ ਸੰਪਰਕ ਸਨ, ਜਿਸ ਕਾਰਨ ਉਨ੍ਹਾਂ ਨੂੰ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਡਾ. ਰਈਸ ਅਹਿਮਦ ਭੱਟ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬੋਨਾ ਡਾਇਲਗਾਮ ਦੇ ਰਹਿਣ ਵਾਲੇ ਹਨ।

ਅਲ-ਫਲਾਹ ਯੂਨੀਵਰਸਿਟੀ ਵਿੱਚ ਸਾਹਮਣੇ  “ਸਫ਼ੇਦ–ਪੋਸ਼ ਅੱਤ*ਵਾਦੀ ਮੌਡਿਊਲ” ਦੀ ਜਾਂਚ ਹੇਠ ਏਜੰਸੀਆਂ ਮੌਜੂਦਾ ਸਟਾਫ਼ ਦੇ ਨਾਲ–ਨਾਲ ਪੁਰਾਣੇ ਕਰਮਚਾਰੀਆਂ ਦੀ ਵੀ ਵਿਸਥਾਰ ਨਾਲ ਜਾਂਚ ਕਰ ਰਹੀਆਂ ਹਨ। ਸ਼ੁੱਕਰਵਾਰ ਨੂੰ ਜਾਂਚ ਟੀਮ ਯੂਨੀਵਰਸਿਟੀ ਕੈਂਪਸ ’ਚ ਪਹੁੰਚੀ ਅਤੇ ਉੱਥੇ ਪਹਿਲਾਂ ਕੰਮ ਕਰ ਚੁੱਕੇ ਡਾਕਟਰਾਂ ਅਤੇ ਸਟਾਫ ਦੀ ਪੂਰੀ ਜਾਣਕਾਰੀ ਇਕੱਠੀ ਕੀਤੀ ਗਈ—ਉਨ੍ਹਾਂ ਦੇ ਨਾਮ, ਮੋਬਾਇਲ ਨੰਬਰ, ਪਤੇ, ਅਹੁਦੇ ਅਤੇ ਯੂਨੀਵਰਸਿਟੀ ਛੱਡਣ ਦੇ ਕਾਰਨ ਵੀ ਲਿਖਤੀ ਰੂਪ ਵਿੱਚ ਲਏ ਗਏ।

ਜਾਂਚ ਜਾਰੀ ਹੈ ਅਤੇ ਏਜੰਸੀਆਂ ਵੱਲੋਂ ਹਰ ਪੱਖ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।