SGPC ਨੇ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਉਹ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਰਹੀ ਹੈ। SGPC ਨੇ ਜਾਂਚ ਪ੍ਰਣਾਲੀ ’ਤੇ ਵੀ ਗੰਭੀਰ ਸਵਾਲ ਉਠਾਏ ਹਨ।

16

15 November 2025 Aj Di Awaaj

Punjab Desk ਜੇ ਔਰਤ ਪਹਿਲਾਂ ਤੋਂ ਕਿਸੇ ਨਾਲ ਆਨਲਾਈਨ ਸੰਪਰਕ ਵਿੱਚ ਸੀ ਜਾਂ ਉਸਦੇ ਇਰਾਦਿਆਂ ਬਾਰੇ ਕੋਈ ਸ਼ੱਕ ਸੀ, ਤਾਂ ਇਹ ਜਾਣਕਾਰੀ ਸੁਰੱਖਿਆ ਏਜੰਸੀਆਂ ਕੋਲ ਹੋਣੀ ਚਾਹੀਦੀ ਸੀ। SGPC ਨੇ ਕਿਹਾ ਕਿ ਕਈ ਵਾਰ ਸ਼ੱਕੀ ਪਿਛੋਕੜ ਵਾਲੇ ਯਾਤਰੀਆਂ ਨੂੰ ਬਾਰਡਰ ਪਾਰ ਕਰਨ ਤੋਂ ਪਹਿਲਾਂ ਹੀ ਰੋਕਿਆ ਗਿਆ ਹੈ, ਇਸ ਲਈ ਜੇ ਜਾਂਚ ਢੰਗ ਨਾਲ ਹੁੰਦੀ ਤਾਂ ਉਸ ਔਰਤ ਨੂੰ ਵੀ ਸਮੇਂ ਸਿਰ ਰੋਕਿਆ ਜਾ ਸਕਦਾ ਸੀ।

ਪ੍ਰਤਾਪ ਸਿੰਘ ਨੇ ਕਿਹਾ ਕਿ ਉਸ ਔਰਤ ਵੱਲੋਂ ਪਾਕਿਸਤਾਨ ਵਿੱਚ ਵਿਆਹ ਕਰਨ ਦੀ ਖ਼ਬਰ ਬਹੁਤ ਦੁਖਦਾਈ ਹੈ ਅਤੇ ਇਸ ਨਾਲ ਉਸਦੇ ਪਰਿਵਾਰ ਦੇ ਨਾਲ-ਨਾਲ ਪੂਰੇ ਸਿੱਖ ਸਮੁਦਾਇ ਦੀ ਬਦਨਾਮੀ ਹੁੰਦੀ ਹੈ। ਜਥੇ ਦਾ ਹਰ ਮੈਂਬਰ ਸਿੱਖ ਕੌਮ ਦਾ ਨੁਮਾਇੰਦਾ ਹੁੰਦਾ ਹੈ ਅਤੇ ਕਿਸੇ ਵੀ ਵਿਅਕਤੀ ਦਾ ਨਿੱਜੀ ਕਦਮ ਪੂਰੀ ਕੌਮ ਦੀ ਇਜ਼ਤ ’ਤੇ ਅਸਰ ਪਾਂਦਾ ਹੈ।

ਸਕੱਤਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਾਕਿਸਤਾਨ ਯਾਤਰਾਂ ਨਾਲ ਸੰਬੰਧਤ ਜਾਂਚ ਪ੍ਰਣਾਲੀ ਨੂੰ ਹੋਰ ਸਖ਼ਤ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਜਥੇ ਦੀ ਧਾਰਮਿਕ ਯਾਤਰਾ ਦਾ ਗਲਤ ਫਾਇਦਾ ਨਾ ਚੁੱਕ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੀਜ਼ਾ ਅਤੇ ਹੋਰ ਕਾਰਜਵਾਹੀਆਂ ’ਚ ਭਾਵੇਂ ਸਹੂਲਤ ਦੇਵੇ, ਪਰ ਸੁਰੱਖਿਆ ਜਾਂਚ ਵਿੱਚ ਕਿਸੇ ਵੀ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ SGPC ਆਪਣੀ ਕਿਸੇ ਗਲਤੀ ਨੂੰ ਨਹੀਂ ਮੰਨਦੀ ਕਿਉਂਕਿ ਜਥੇ ਦੀ ਤਿਆਰੀ ਸਿਰਫ ਸਰਕਾਰ ਵੱਲੋਂ ਭੇਜੀ ਗਈ ਸੂਚੀ ਦੇ ਆਧਾਰ ’ਤੇ ਹੀ ਕੀਤੀ ਜਾਂਦੀ ਹੈ।