15November 2025 Aj Di Awaaj
International Desk ਪੰਜਾਬੀ ਸਾਹਿਤ ਦਾ ਸਭ ਤੋਂ ਵੱਧ ਇਨਾਮੀ ਰਕਮ ਵਾਲਾ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ 2025 ਇਸ ਵਾਰ ਪ੍ਰਸਿੱਧ ਲੇਖਕ ਬਲਬੀਰ ਪਰਵਾਨਾ ਨੂੰ ਮਿਲਿਆ ਹੈ। ਢਾਹਾਂ ਪੁਰਸਕਾਰ ਦੇ 12ਵੇਂ ਸਮਾਰੋਹ ਵਿੱਚ ਬਲਬੀਰ ਪਰਵਾਨਾ ਨੂੰ ਉਨ੍ਹਾਂ ਦੇ ਨਾਵਲ ‘ਰੌਲਿਆਂ ਵੇਲੇ’ ਲਈ 25,000 ਕੈਨੇਡੀਅਨ ਡਾਲਰ ਦਾ ਪਹਿਲਾ ਇਨਾਮ ਭੇਟ ਕੀਤਾ ਗਿਆ।
ਇਸ ਦੇ ਨਾਲ, ਪਾਕਿਸਤਾਨੀ ਲੇਖਕ ਮੁਦੱਸਰ ਬਸ਼ੀਰ ਅਤੇ ਜਲੰਧਰ ਦੇ ਭਗਵੰਤ ਰਸੂਲਪੁਰੀ ਨੂੰ ਫਾਈਨਲਿਸਟ ਵਜੋਂ 10-10 ਹਜ਼ਾਰ ਡਾਲਰ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਮੁਦੱਸਰ ਬਸ਼ੀਰ ਨੂੰ ਉਨ੍ਹਾਂ ਦੇ ਨਾਵਲ ਲਈ ਅਤੇ ਰਸੂਲਪੁਰੀ ਨੂੰ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਡਿਲਿਵਰੀ ਮੈਨ’ ਲਈ ਮਾਨਤਾ ਮਿਲੀ।
ਇਸ ਮੌਕੇ ਬਲਬੀਰ ਪਰਵਾਨਾ ਨੇ ਕਿਹਾ, “ਇਸ ਪੁਰਸਕਾਰ ਨੇ ਮੇਰੇ ਨਾਵਲ ਨੂੰ ਪਾਠਕਾਂ ਦੀ ਇਕ ਨਵੀਂ ਦੁਨੀਆ ਦਿੱਤੀ ਹੈ। ਆਪਣੇ ਨਾਮ ਦਾ ਐਲਾਨ ਸੁਣਦਿਆਂ ਮੈਂ ਖੁਸ਼ੀ ਅਤੇ ਉਤਸ਼ਾਹ ਨਾਲ ਭਰ ਗਿਆ। ਇਹ ਸਨਮਾਨ ਮੈਨੂੰ ਲਗਾਤਾਰ ਲਿਖਦੇ ਰਹਿਣ ਲਈ ਹੋਰ ਪ੍ਰੇਰਣਾ ਦੇ ਰਿਹਾ ਹੈ।”












