15 November 2025 Aj Di Awaaj
Entertainment Desk ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਅਦਾਕਾਰਾ ਨੇ ਅਪਣਾ ਅਬੂ ਧਾਬੀ ਵਾਲਾ ਬਲੌਗ ਸਾਂਝਾ ਕੀਤਾ, ਜਿਸ ਦੀਆਂ ਤਸਵੀਰਾਂ ਨੇ ਕਾਫ਼ੀ ਚਰਚਾ ਬਣਾਈ। ਇਹ ਜੋੜਾ ਜਦੋਂ ਵੀ ਕੋਈ ਰੀਲ ਪੋਸਟ ਕਰਦਾ ਹੈ, ਉਹ ਤੁਰੰਤ ਵਾਇਰਲ ਹੋ ਜਾਂਦੀ ਹੈ। ਫੈਨ ਆਪਣੇ ਮਨਪਸੰਦ ਲਵਬਰਡਜ਼ ‘ਤੇ ਪਿਆਰ ਵਰਸਾਉਂਦੇ ਹਨ ਅਤੇ ਉਨ੍ਹਾਂ ਦੀ ਜੋੜੀ ਨੂੰ ਬੇਹੱਦ ਖੂਬਸੂਰਤ ਦੱਸਦੇ ਹਨ।
ਆਪਣੇ ਨਵੇਂ ਵੀਡੀਓ ਵਿੱਚ ਸੋਨਾਕਸ਼ੀ ਨੇ ਦੱਸਿਆ ਕਿ ਮਸਜਿਦ ਦੇ ਅੰਦਰ ਪਹਿਲੀ ਵਾਰ ਜਾਣ ਲਈ ਉਹ ਬਹੁਤ ਉਤਸ਼ਾਹਿਤ ਹਨ, ਪਰ ਇਸ ਦੌਰਾਨ ਜ਼ਹੀਰ ਦੀ ਇੱਕ ਟਿੱਪਣੀ ਸਭ ਦਾ ਧਿਆਨ ਖਿੱਚ ਲੈਂਦੀ ਹੈ।
ਆਪਣਾ ਬਲੌਗ ਸ਼ੁਰੂ ਕਰਦਿਆਂ ਸੋਨਾਕਸ਼ੀ ਕਹਿੰਦੀ ਹੈ, “ਅੱਜ ਅਸੀਂ ਅਬੂ ਧਾਬੀ ਵਿੱਚ ਹਾਂ ਅਤੇ ਇਹ ਯਾਤਰਾ ਕੁਝ ਖ਼ਾਸ ਹੋਣ ਵਾਲੀ ਹੈ। ਅਬੂ ਧਾਬੀ ਟੂਰਿਜ਼ਮ ਨੇ ਸਾਨੂੰ ਸ਼ਹਿਰ ਦੀ ਖ਼ੂਬਸੂਰਤੀ ਵੇਖਣ ਲਈ ਸੱਦਾ ਦਿੱਤਾ ਹੈ ਅਤੇ ਸਾਡੇ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਹਨ।”














