Mumbai 15 Nov 2025 AJ DI Awaaj
Bollywood Desk : ਹਿੰਦੀ ਸਿਨੇਮਾ ਦੀ ਮਸ਼ਹੂਰ ਅਭਿਨੇਤਰੀ ਕਾਮਿਨੀ ਕੌਸ਼ਲ ਦਾ ਅੱਜ 98 ਸਾਲ ਦੀ ਉਮਰ ਵਿੱਚ ਦੇ*ਹਾਂਤ ਹੋ ਗਿਆ। ਉਹ ਹਿੰਦੀ ਸਿਨੇਮਾ ਦੀ ਸਭ ਤੋਂ ਉਮਰਦਰਾਜ਼ ਅਦਾਕਾਰਾਵਾਂ ਵਿੱਚੋਂ ਇੱਕ ਸਨ। ਆਖਰੀ ਵਾਰ ਉਹਨਾਂ ਨੂੰ ਆਮਿਰ ਖਾਨ ਤੇ ਕਰੀਨਾ ਕਪੂਰ ਦੀ ਫਿਲਮ ਲਾਲ ਸਿੰਘ ਚੱਢਾ ਵਿੱਚ ਦੇਖਿਆ ਗਿਆ। ਇਸ ਤੋਂ ਇਲਾਵਾ, ਉਹ 2023 ਵਿੱਚ ਸ਼ਾਹਿਦ ਕਪੂਰ ਅਤੇ ਕਿਆਰਾ ਆਡਵਾਣੀ ਸਟਾਰਰ ਫਿਲਮ ਕਬੀਰ ਸਿੰਘ ਵਿੱਚ ਸ਼ਾਹਿਦ ਦੀ ਦਾਦੀ ਦਾ ਕਿਰਦਾਰ ਨਿਭਾ ਚੁੱਕੀਆਂ ਸਨ।
ਕਾਮਿਨੀ ਕੌਸ਼ਲ 1940 ਦੇ ਦਹਾਕੇ ਦੀਆਂ ਸਭ ਤੋਂ ਸਫਲ ਅਦਾਕਾਰਾਵਾਂ ਵਿੱਚੋਂ ਇੱਕ ਸਨ। ਬਾਕਸ ਆਫਿਸ ਇੰਡੀਆ ਦੀ ਟੌਪ ਐਕਟ੍ਰੈਸ ਲਿਸਟ ਵਿੱਚ 1947 ਅਤੇ 1948 ਵਿੱਚ ਉਹ ਟੌਪ ਐਕਟ੍ਰੈਸ ਰਹੀ ਸਨ। ਉਨ੍ਹਾਂ ਨੂੰ 2022 ਵਿੱਚ ਆਊਟਲੁੱਕ ਇੰਡੀਆ ਵੱਲੋਂ 75 ਬੈਸਟ ਬਾਲੀਵੁੱਡ ਐਕਟ੍ਰੈਸਾਂ ਵਿੱਚ ਸ਼ਾਮਿਲ ਕੀਤਾ ਗਿਆ।
ਕਾਮਿਨੀ ਕੌਸ਼ਲ ਦਾ ਜਨਮ 16 ਜਨਵਰੀ 1927 ਨੂੰ ਲਾਹੌਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪ੍ਰੋ. ਸ਼ਿਵ ਰਾਮ ਕਸ਼ਯੱਪ ਪੰਜਾਬ ਯੂਨੀਵਰਸਿਟੀ, ਲਾਹੌਰ ਵਿੱਚ ਪ੍ਰੋਫੈਸਰ ਸਨ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਕਾਈ ਵਿਗਿਆਨ (ਬ੍ਰਾਇਓਲੋਜੀ) ਦਾ ਜਨਕ ਵੀ ਕਿਹਾ ਜਾਂਦਾ ਹੈ। ਕਾਮਿਨੀ ਆਪਣੇ ਦੋ ਭਰਾਵਾਂ ਅਤੇ ਤਿੰਨ ਭੈਣਾਂ ਵਿੱਚ ਸਭ ਤੋਂ ਛੋਟੀ ਸਨ। 7 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਦੇ ਪਿਤਾ ਦਾ ਦੇ*ਹਾਂਤ ਹੋ ਗਿਆ।
ਘੱਟ ਉਮਰ ਵਿੱਚ ਹੀ ਕਾਮਿਨੀ ਕੌਸ਼ਲ ਨੇ ਆਕਾਸ਼ਵਾਣੀ ਲਈ ਪ੍ਰੋਗਰਾਮ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਲਈ ਉਨ੍ਹਾਂ ਨੂੰ ਹਰ ਮਹੀਨੇ 10 ਰੁਪਏ ਤਨਖਾਹ ਮਿਲਦੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਾਹੌਰ ਦੇ ਗਰਲਜ਼ ਕਾਲਜ ਤੋਂ ਅੰਗਰੇਜ਼ੀ ਸਾਹਿਤ ਵਿੱਚ ਬੀਏ ਆਨਰਸ ਕੀਤਾ। ਇਸੇ ਦੌਰਾਨ 1946 ਵਿੱਚ ਚੇਤਨ ਆਨੰਦ ਨੇ ਉਨ੍ਹਾਂ ਨੂੰ ਆਪਣੀ ਫਿਲਮ ਨੀਚਾ ਨਗਰ ਵਿੱਚ ਕੰਮ ਕਰਨ ਦਾ ਆਫਰ ਦਿੱਤਾ, ਜਿਸ ਨਾਲ ਉਨ੍ਹਾਂ ਦਾ ਫਿਲਮੀ ਕਰੀਅਰ ਸ਼ੁਰੂ ਹੋਇਆ।
ਕਾਮਿਨੀ ਕੌਸ਼ਲ ਨੇ ਆਪਣੇ ਫਿਲਮੀ ਕਰੀਅਰ ਵਿੱਚ ਦੋ ਭਾਈ, ਸ਼ਾਹਿਦ, ਨਦੀਆ ਕੇ ਪਾਰ, ਜ਼ਿੱਦੀ, ਸ਼ਬਨਮ, ਪਾਰਸ, ਉਪਕਾਰ, ਪੂਰਬ ਅਤੇ ਪੱਛਮ, ਰੋਟੀ ਕੱਪੜਾ ਅਤੇ ਮਕਾਨ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਉਮਰ ਵੱਧਣ ਦੇ ਬਾਵਜੂਦ, ਉਨ੍ਹਾਂ ਨੇ ਹਰ ਦਿਲ ਜੋ ਪਿਆਰ ਕਰੇਗਾ, ਚੋਰੀ-ਚੋਰੀ, ਲਾਗਾ ਚੁਨਰੀ ਮੇਂ ਦਾਗ, ਚੇਨਈ ਐਕਸਪ੍ਰੈਸ, ਕਬੀਰ ਸਿੰਘ ਅਤੇ ਲਾਲ ਸਿੰਘ ਚੱਢਾ ਵਰਗੀਆਂ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਾ ਜਾਦੂ ਦਿਖਾਇਆ।
ਕਾਮਿਨੀ ਕੌਸ਼ਲ ਦੀ ਅਦਾਕਾਰੀ ਅਤੇ ਉਨ੍ਹਾਂ ਦਾ ਯੋਗਦਾਨ ਹਿੰਦੀ ਸਿਨੇਮਾ ਲਈ ਸਦੀਵਾਂ ਯਾਦਗਾਰ ਰਹੇਗਾ।














