15November 2025 Aj Di Awaaj
National Desk ਸਵੇਰੇ ਅੱਠ ਵਜੇ ਸਨ। ਲੋਕ ਖੇਤਾਂ ਵਿੱਚ ਆਪਣੇ ਕੰਮ ਵਿੱਚ ਰੁੱਝੇ ਹੋਏ ਸਨ, ਪਰ ਪਿੰਡ ਦੇ ਇੱਕ ਘਰ ਦਾ ਬੰਦ ਦਰਵਾਜ਼ਾ ਵੇਖ ਕੇ ਇੱਕ ਬਜ਼ੁਰਗ ਔਰਤ ਨੇ ਸ਼ੱਕ ਕੀਤਾ ਅਤੇ ਦਰਵਾਜ਼ਾ ਖੜਕਾਉਣਾ ਸ਼ੁਰੂ ਕੀਤਾ। ਵਾਰ-ਵਾਰ ਖੜਕਾਉਣ ਬਾਵਜੂਦ ਜਦੋਂ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਚਿੰਤਾ ਹੌਲੇ-ਹੌਲੇ ਡਰ ਵਿੱਚ ਬਦਲ ਗਈ।
ਜਦੋਂ ਬੁਜ਼ੁਰਗ ਮਹਿਲਾ ਨੇ ਕਮਰੇ ਵਿੱਚ ਝਾਤੀ ਮਾਰੀ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਉਸ ਦਾ ਕਲੇਜਾ ਮੂੰਹ ਨੂੰ ਆ ਗਿਆ। ਉਹ ਜ਼ੋਰ-ਜ਼ੋਰ ਨਾਲ ਚੀਕਣ ਲੱਗੀ। ਉਸ ਦੀਆਂ ਚੀਕਾਂ ਸੁਣ ਕੇ ਗੁਆਂਢੀ ਤੁਰਤ ਉੱਥੇ ਦੌੜੇ। ਦਰਵਾਜ਼ਾ ਧੱਕਾ ਮਾਰ ਕੇ ਖੋਲ੍ਹਿਆ ਗਿਆ ਤਾਂ ਸਭ ਦੇ ਹੋਸ਼ ਉੱਡ ਗਏ।














