ਹੀਰੋ ਹੋਮਜ਼ ਦੇ ਸੁਨੀਲ ਕਾਂਤ ਮੁੰਜਾਲ ਖ਼ਿਲਾਫ਼ ਕੇਸ ਦਰਜ, ਧੋਖਾਧੜੀ ਦੇ ਇਲਜ਼ਾਮ ਲਗੇ

7

15November 2025 Aj Di Awaaj

Punjab Desk ਹੀਰੋ ਹੋਮਜ਼ ਦੇ ਸੁਨੀਲ ਕਾਂਤ ਮੁੰਜਾਲ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਹੀਰੋ ਹੋਮਜ਼ ਰੀਅਲਟੀ ਦੇ ਡਾਇਰੈਕਟਰ ਸੁਨੀਲ ਕਾਂਤ ਮੁੰਜਾਲ ਖ਼ਿਲਾਫ਼ ਧੋਖਾਧੜੀ ਦਾ ਕੇਸ ਬਣਾਇਆ ਗਿਆ ਹੈ। ਨਿਊ ਮਾਧੋਪੁਰੀ ਦੇ ਰਹਿਣ ਵਾਲੇ ਫਲਿਤਾਸ਼ ਜੈਨ ਨੇ ਸਰਾਭਾ ਨਗਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਿੱਤੀ ਹੈ।

ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਉਸਨੇ ਚਾਰ ਫਲੈਟ ਬੁੱਕ ਕਰਵਾਏ ਸਨ ਅਤੇ ₹2.45 ਕਰੋੜ ਜਮ੍ਹਾ ਕਰਵਾਇਆ ਸੀ, ਪਰ ਪ੍ਰਾਜੈਕਟ ਦੀ ਉਸਾਰੀ ਅੱਜ ਤੱਕ ਪੂਰੀ ਨਹੀਂ ਹੋਈ। ਇਸ ਮਾਮਲੇ ਵਿੱਚ ਸੇਲਜ਼ ਹੈੱਡ ਨਿਖਿਲ ਜੈਨ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ।