ਪਠਾਨਕੋਟ ਨਾਲ ਜੋੜੇ ਦਿੱਲੀ ਬੰਬ ਧਮਾਕੇ ਦੇ ਸਰਾਗ਼, ਐਨਆਈਏ ਨੇ ਇੱਕ ਡਾਕਟਰ ’ਤੇ ਘੇਰਾ ਤੰਗ ਕੀਤਾ

18

15November 2025 Aj Di Awaaj

Punjab Desk ਹਾਲ ਹੀ ਵਿੱਚ ਹੋਏ ਦਿੱਲੀ ਬੰਬ ਧਮਾਕੇ ਦਾ ਸਬੰਧ ਪਠਾਨਕੋਟ ਨਾਲ ਵੀ ਜੋੜਿਆ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ, ਇਸ ਮਾਮਲੇ ਨਾਲ ਜੁੜੇ ਇੱਕ ਡਾਕਟਰ ਨੂੰ ਐਨਆਈਏ ਦੀ ਟੀਮ ਨੇ ਬੀਤੀ ਰਾਤ ਪਠਾਨਕੋਟ ਦੇ ਇੱਕ ਹਸਪਤਾਲ ਵਿੱਚ ਘੇਰ ਲਿਆ। ਇਹ ਵੀ ਸਾਹਮਣੇ ਆਇਆ ਹੈ ਕਿ ਉਹ ਡਾਕਟਰ ਦਿੱਲੀ ਅੱਤਵਾਦੀ ਹਮਲੇ ਦੇ ਦੋਸ਼ੀਆਂ ਨਾਲ ਸੰਪਰਕ ਵਿੱਚ ਸੀ।

ਜਦੋਂ ਇਸ ਸਬੰਧ ’ਚ ਪੁਸ਼ਟੀ ਲਈ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ। ਸਟੇਸ਼ਨ ਹਾਊਸ ਅਫ਼ਸਰ ਮਾਮੂਨ, ਪ੍ਰੀਤੀ ਨੇ ਵੀ ਕਈ ਵਾਰ ਕਾਲ ਕਰਨ ਬਾਵਜੂਦ ਫ਼ੋਨ ਨਹੀਂ ਉਠਾਇਆ।