ਨੌਗਾਮ 15 Nov 2025 AJ DI Awaaj
National Desk : ਜੰਮੂ-ਕਸ਼ਮੀਰ ਦੇ ਸ੍ਰੀਨਗਰ ਦੇ ਨੌਗਾਮ ਪੁਲਿਸ ਸਟੇਸ਼ਨ ਵਿੱਚ ਸ਼ੁੱਕਰਵਾਰ ਰਾਤ ਇੱਕ ਭਿਆਨਕ ਧਮਾਕੇ ਨੇ ਤਬਾਹੀ ਮਚਾ ਦਿੱਤੀ। ਇਹ ਧਮਾਕਾ ਜ਼ਬਤ ਕੀਤੇ ਗਏ ਅਮੋਨੀਅਮ ਨਾਈਟ੍ਰੇਟ ਦੇ ਵੱਡੇ ਸਟਾਕ ਵਿੱਚ ਹੋਇਆ, ਜਿਸ ਕਾਰਨ ਸੱਤ ਲੋਕਾਂ ਦੀ ਮੌ*ਤ ਹੋ ਗਈ ਅਤੇ 27 ਤੋਂ ਵੱਧ ਲੋਕ ਜ਼ਖ*ਮੀ ਹੋਏ। ਜ਼ਖਮੀਆਂ ਵਿੱਚੋਂ ਘੱਟੋ-ਘੱਟ ਪੰਜ ਦੀ ਹਾਲਤ ਨਾਜ਼ੁਕ ਹੈ, ਜਿਸ ਨਾਲ ਮ੍ਰਿਤ*ਕਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।
ਧਮਾਕੇ ਦੀ ਤੀਬਰਤਾ ਇਤਨੀ ਵੱਧ ਸੀ ਕਿ ਪੁਲਿਸ ਸਟੇਸ਼ਨ ਦਾ ਸਾਰਾ ਕੈਂਪਸ ਹਫੜਾ-ਦਫੜੀ ਵਿੱਚ ਬਦਲ ਗਿਆ। ਮਰ*ਨ ਵਾਲਿਆਂ ਵਿੱਚ ਜ਼ਿਆਦਾਤਰ ਪੁਲਿਸ ਕਰਮਚਾਰੀ ਅਤੇ ਫੋਰੈਂਸਿਕ ਸਾਇੰਸ ਲੈਬ (FSL) ਦੇ ਅਧਿਕਾਰੀ ਸ਼ਾਮਲ ਹਨ, ਜੋ ਉਸ ਸਮੇਂ ਫਰੀਦਾਬਾਦ ਤੋਂ ਲਿਆਂਦੀ ਗਈ ਵਿਸਫੋਟਕ ਸਮੱਗਰੀ ਦੀ ਜਾਂਚ ਕਰ ਰਹੇ ਸਨ। ਸ੍ਰੀਨਗਰ ਪ੍ਰਸ਼ਾਸਨ ਦੇ ਇੱਕ ਡਿਪਟੀ ਤਹਿਸੀਲਦਾਰ ਸਮੇਤ ਦੋ ਹੋਰ ਅਧਿਕਾਰੀ ਵੀ ਇਸ ਦੁਰਘਟਨਾ ਵਿੱਚ ਜਾਨ ਗਵਾ ਬੈਠੇ।
ਧਮਾਕੇ ਨਾਲ ਨੇੜਲੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। ਜ਼ਖਮੀਆਂ ਨੂੰ ਤੁਰੰਤ 92 ਬੇਸ ਹਸਪਤਾਲ ਅਤੇ SKIMS ਵਿੱਚ ਭਰਤੀ ਕਰਵਾਇਆ ਗਿਆ। ਧਮਾਕੇ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਇਲਾਕੇ ਨੂੰ ਘੇਰ ਕੇ ਸੁਰੱਖਿਆ ਘੇਰਾ ਤਿਆਰ ਕਰ ਦਿੱਤਾ। ਸੁਰੱਖਿਆ ਬਲ ਵੱਲੋਂ ਖੋਜੀ ਕੁੱਤਿਆਂ ਦੀ ਮਦਦ ਨਾਲ ਧਮਾਕੇ ਵਾਲੀ ਥਾਂ ਦੀ ਜਾਂਚ ਜਾਰੀ ਹੈ।














