TarnTaran 14 Nov 2025 AJ DI Awaaj
Punjab Desk : ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਨਤੀਜਾ ਆ ਗਿਆ ਹੈ, ਜਿਸ ਵਿੱਚ ਆਮ ਆਦਮੀ ਪਾਰਟੀ ਨੇ ਭਾਰੀ ਜਿੱਤ ਦਰਜ ਕੀਤੀ ਹੈ। ਹਰਮੀਤ ਸੰਧੂ ਨੇ 42,649 ਵੋਟਾਂ ਦੇ ਵੱਡੇ ਫ਼ਰਕ ਨਾਲ ਕਾਮਯਾਬੀ ਹਾਸਲ ਕਰਕੇ ਆਪ ਲਈ ਇਹ ਸੀਟ ਬਰਕਰਾਰ ਰੱਖੀ।
ਨਤੀਜੇ ਸਾਹਮਣੇ ਆਉਂਦੇ ਹੀ ਆਪ ਸਮਰਥਕਾਂ ਨੇ ਜਸ਼ਨ ਮਨਾਇਆ ਤੇ ਪਟਾਕੇ ਵਜਾ ਕੇ ਖੁਸ਼ੀ ਦਾ ਇਜਹਾਰ ਕੀਤਾ।
ਰਾਊਂਡ 15 ਦੀ ਆਖਰੀ ਗਿਣਤੀ ਮੁਤਾਬਕ:
- AAP – 40,169
- SAD – 28,852
- WPD – 18,315
- CONG – 14,010
- BJP – 5,316
ਤਰਨਤਾਰਨ ਦੇ ਵੋਟਰਾਂ ਨੇ ਇੱਕ ਵਾਰ ਫਿਰ ਆਪ ‘ਤੇ ਭਰੋਸਾ ਜਤਾਉਂਦਿਆਂ ਭਾਰੀ ਬਹੁਮਤ ਨਾਲ ਜਿੱਤ ਸੌਂਪੀ।














