14November 2025 Aj Di Awaaj
Punjab Desk ਪਿੰਡ ਤਿੱਬੜ ਵਿੱਚ ਕੁਝ ਲੋਕਾਂ ਨੇ ਇੱਕ ਵਿਅਕਤੀ ’ਤੇ ਦਾਤਰ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਤਿੱਬੜ ਥਾਣੇ ਦੀ ਪੁਲਿਸ ਨੇ ਪਤਨੀ ਸਮੇਤ ਚਾਰ ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਤਲਵੰਡੀ ਵਿਰਕ ਦੇ ਰਹਿਣ ਵਾਲੇ ਅਮਰਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ 2011 ਵਿੱਚ ਕੰਵਲਜੀਤ ਕੌਰ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਪੁੱਤਰ ਹਨ। ਲਗਭਗ ਦੋ ਸਾਲ ਪਹਿਲਾਂ ਦੋਵਾਂ ਵਿੱਚ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਆਪਣੇ ਪੇਕੇ ਘਰ ਰਹਿ ਰਹੀ ਹੈ।
ਗਲੀ ਵਿੱਚ ਖੇਡ ਰਹੇ ਬੱਚਿਆਂ ਨੇ ਘਰ ਆ ਕੇ ਦੱਸਿਆ ਕਿ ਮਾਂ, ਮਾਮਾ ਅਤੇ ਕੁਝ ਹੋਰ ਲੋਕ ਸਾਨੂੰ ਨਾਲ ਚੱਲਣ ਲਈ ਕਹਿ ਰਹੇ ਹਨ। ਜਦੋਂ ਅਮਰਬੀਰ ਇਸ ਬਾਰੇ ਪੁੱਛਣ ਲਈ ਬਾਹਰ ਆਇਆ, ਤਾਂ ਮੁਲਜ਼ਮਾਂ ਨੇ ਦਾਤਰ ਨਾਲ ਉਸ ’ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ।
ਪੁਲਿਸ ਨੇ ਕੰਵਲਜੀਤ ਕੌਰ, ਗੁਰਦੀਪ ਸਿੰਘ ਵਾਸੀ ਸ਼ੁਭਮ ਐਨਕਲੇਵ ਰੋਡ, ਗੁਰਕ੍ਰਿਪਾਲ ਸਿੰਘ ਅਤੇ ਪਰਮਜੀਤ ਕੌਰ ਵਾਸੀ ਤਲਵੰਡੀ ਵਿਰਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।














