ਤਰਨਤਾਰਨ ਬਾਈਪੋਲ 2025: 10ਵੇਂ ਰਾਊਂਡ ਤੋਂ ਬਾਅਦ

63

ਤਰਨਤਾਰਨ 14 Nov 2025 JA DI Awaaj

ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਤਿੱਖਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਸ਼ੁਰੂਆਤੀ ਤਿੰਨ ਰਾਊਂਡਾਂ ਵਿੱਚ ਅਗਵਾਈ ਕਰ ਰਹੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਹੁਣ ਪਿੱਛੇ ਰਹਿ ਗਈ ਹੈ ਅਤੇ 11,540 ਵੋਟਾਂ ਨਾਲ ਦੂਜੇ ਸਥਾਨ ‘ਤੇ ਹਨ।

ਆਮ ਆਦਮੀ ਪਾਰਟੀ ਦੇ ਹਰਮੀਤ ਸੰਧੂ 10ਵੇਂ ਰਾਊਂਡ ਦੀ ਗਿਣਤੀ ਮੁਤਾਬਕ 26,892 ਵੋਟਾਂ ਹਾਸਲ ਕਰਕੇ 7,294 ਵੋਟਾਂ ਦੀ ਬੜਤ ਬਣਾਈ ਰੱਖੀ ਹੋਈ ਹੈ।

ਕਾਂਗਰਸ ਦੇ ਕਰਨਬੀਰ ਸਿੰਘ ਬੁਰਜ 10,139 ਵੋਟਾਂ ਨਾਲ ਤੀਜੇ ਸਥਾਨ ‘ਤੇ ਹਨ, ਜਦਕਿ ‘ਵਾਰਿਸ ਪੰਜਾਬ ਦੇ’ ਦੇ ਮਨਦੀਪ ਸਿੰਘ 11,793 ਵੋਟਾਂ ਨਾਲ ਚੌਥੇ ਸਥਾਨ ‘ਤੇ ਨੇੜੇ-ਨੇੜੇ ਮੁਕਾਬਲੇ ਵਿੱਚ ਹਨ।

ਭਾਜਪਾ ਦੇ ਹਰਜੀਤ ਸਿੰਘ ਸੰਧੂ 3,659 ਵੋਟਾਂ ‘ਤੇ ਹੀ ਸਿਮਟ ਗਏ ਹਨ ਅਤੇ ਮੁਕਾਬਲੇ ਤੋਂ ਬਾਹਰ ਦਿਖ ਰਹੇ ਹਨ। 10 ਆਜ਼ਾਦ ਉਮੀਦਵਾਰਾਂ ਵਿੱਚੋਂ ਮਨਦੀਪ ਸਿੰਘ ਨਾਂ ਦੇ ਇਕ ਉਮੀਦਵਾਰ ਨੇ ਸਭ ਤੋਂ ਵੱਧ 260 ਵੋਟਾਂ ਪ੍ਰਾਪਤ ਕੀਤੀਆਂ ਹਨ।

ਰਾਊਂਡ–10 ਵੋਟਾਂ ਦੀ ਸਥਿਤੀ:

  • AAP – 26,892
  • SAD – 19,598
  • CONG – 10,139
  • WPD – 11,793
  • BJP – 3,659

ਚੋਣੀ ਨਤੀਜਿਆਂ ਦੇ ਅਗਲੇ ਦੌਰ ਹੋਰ ਵੀ ਰੁਖ਼ ਤੈਅ ਕਰ ਸਕਦੇ ਹਨ।