ਪਾਕਿਸਤਾਨ ਦਰਸ਼ਨ ਦੌਰਾਨ ਭਾਰਤੀ ਮਹਿਲਾ ਲਾਪਤਾ, ਕਪੂਰਥਲਾ ਦੀ ਨਿਕਲੀ ਪਛਾਣ

64

ਅਮ੍ਰਿਤਸਰ 14 Nov 2025 AJ DI Awaaj

Punjab Desk : ਪਾਕਿਸਤਾਨ ਵਿੱਚ ਗੁਰਧਾਮਿਆਂ ਦੇ ਦਰਸ਼ਨ ਲਈ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਿਲ ਇੱਕ ਭਾਰਤੀ ਮਹਿਲਾ ਦੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਫ਼ਰਾਰ ਹੋਈ ਮਹਿਲਾ ਦੀ ਪਛਾਣ ਸਰਬਜੀਤ ਕੌਰ, ਪਿੰਡ ਅਮੈਨੀਪੁਰ, ਡਾਕਖਾਨਾ ਟਿੱਬਾ, ਜ਼ਿਲ੍ਹਾ ਕਪੂਰਥਲਾ ਦੇ ਰੂਪ ਵਿੱਚ ਹੋਈ ਹੈ।

ਮਾਮਲੇ ਦੀ ਪੂਰੀ ਜਾਣਕਾਰੀ

4 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪਾਕਿਸਤਾਨ ਭੇਜੇ ਗਏ 1932 ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਸਰਬਜੀਤ ਕੌਰ ਅਟਾਰੀ ਰਾਹੀਂ ਪਾਕਿਸਤਾਨ ਗਈ ਸੀ। 10 ਦਿਨਾਂ ਦੀ ਯਾਤਰਾ ਪੂਰੀ ਕਰਕੇ ਜਦੋਂ ਜਥਾ ਵਾਪਸ ਭਾਰਤ ਪਰਤਿਆ ਤਾਂ 1922 ਸ਼ਰਧਾਲੂ ਹੀ ਵਾਪਸ ਸੁਰੱਖਿਅਤ ਪਹੁੰਚੇ, ਜਦਕਿ ਸਰਬਜੀਤ ਕੌਰ ਜਥੇ ਵਿੱਚੋਂ ਗਾਇਬ ਮਿਲੀ।

ਇਨ੍ਹਾਂ ਸ਼ਰਧਾਲੂਆਂ ਨੇ ਪਹਿਲਾਂ ਹੀ ਵਾਪਸੀ ਕੀਤੀ

  • ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਮੇਤ 4 ਮੈਂਬਰ
  • ਘਰਾਂ ਵਿੱਚ ਬਿਮਾਰੀ ਕਾਰਨ 3 ਮਹਿਲਾਵਾਂ
  • ਦਿਲ ਦਾ ਦੌਰਾ ਪੈਣ ਨਾਲ ਗੁਰਦੁਆਰਾ ਸ੍ਰੀ ਰੋੜੀ ਸਾਹਿਬ, ਐਮਨਾਬਾਦ ਵਿਖੇ ਮਰਨ ਵਾਲੇ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਨਾਲ ਉਨ੍ਹਾਂ ਦਾ ਸਾਥੀ ਹਰਦੀਪ ਸਿੰਘ

ਇਨ੍ਹਾਂ ਸਭ ਨੂੰ ਮਿਲਾਕੇ 9 ਸ਼ਰਧਾਲੂ ਪਹਿਲਾਂ ਹੀ ਵਤਨ ਪਰਤ ਆਏ ਸਨ

ਇਮੀਗ੍ਰੇਸ਼ਨ ਰਿਕਾਰਡ ਚੋਂ ਵੀ ਗਾਇਬ

ਜਦੋਂ ਅੱਜ ਵਾਪਸੀ ਲਈ 1923 ਸ਼ਰਧਾਲੂਆਂ ਦਾ ਰਿਕਾਰਡ ਤਿਆਰ ਕੀਤਾ ਗਿਆ, ਤਾਂ ਪਤਾ ਲੱਗਾ ਕਿ 1922 ਹੀ ਭਾਰਤ ਪਹੁੰਚੇ, ਜਦਕਿ ਸਰਬਜੀਤ ਕੌਰ ਨਾ ਤਾਂ

  • ਪਾਕਿਸਤਾਨ ਦੀ ਇਮੀਗ੍ਰੇਸ਼ਨ ਰਿਕਾਰਡ ਵਿੱਚ ਵਾਪਸੀ ‘ਤੇ ਦਰਜ ਹੈ
  • ਅਤੇ ਨਾ ਹੀ ਭਾਰਤ ਦੀ ਇਮੀਗ੍ਰੇਸ਼ਨ ਵਿੱਚ ਦਰਜ ਕੀਤੀ ਗਈ ਹੈ।

ਖੂਫ਼ੀਆ ਏਜੰਸੀਆਂ ਦੀ ਜਾਂਚ ਸ਼ੁਰੂ

ਦੋਵੇਂ ਦੇਸ਼ਾਂ ਦੀਆਂ ਖੂਫ਼ੀਆ ਏਜੰਸੀਆਂ ਇਸ ਮਹਿਲਾ ਦੇ ਪੁਰਾਣੇ ਸੰਪਰਕਾਂ ਅਤੇ ਸੰਭਾਵਤ ਲਿੰਕਾਂ ਦੀ ਜਾਂਚ ਕਰ ਰਹੀਆਂ ਹਨ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਹ ਪਾਕਿਸਤਾਨ ਵਿੱਚ ਕਿਸ ਤਰੀਕੇ ਨਾਲ ਗਾਇਬ ਹੋਈ

ਰਜਿਸਟ੍ਰੇਸ਼ਨ ਫਾਰਮ ਵਿੱਚ ਵੀ ਗੜਬੜ

ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਜਦੋਂ ਸਰਬਜੀਤ ਕੌਰ ਨੇ 4 ਨਵੰਬਰ ਨੂੰ ਪਾਕਿਸਤਾਨੀ ਇਮੀਗ੍ਰੇਸ਼ਨ ਫਾਰਮ ਭਰਿਆ ਸੀ ਤਾਂ ਉਸ ਨੇ

  • ਰਾਸ਼ਟਰੀਅਤਾ ਦਾ ਜ਼ਿਕਰ ਨਹੀਂ ਕੀਤਾ
  • ਪਾਸਪੋਰਟ ਨੰਬਰ ਵੀ ਨਹੀਂ ਭਰਿਆ
    ਜਿਸ ਕਾਰਨ ਸ਼ੱਕ ਹੋਰ ਗਹਿਰਾ ਹੋ ਗਿਆ ਹੈ।

ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਵੇਂ ਦੇਸ਼ਾਂ ਦੀਆਂ ਏਜੰਸੀਆਂ ਹੋਰ ਤਫ਼ਤੀਸ਼ ਵਿੱਚ ਜੁਟੀਆਂ ਹੋਇਆ ਹਨ।