Ferozpur 12 Nov 2025 AJ DI Awaaj
Punjab Desk : ਰੇਲਵੇ ਮੰਤਰਾਲੇ ਨੇ ਫਿਰੋਜ਼ਪੁਰ-ਪੱਟੀ 25.72 ਕਿਮੀ ਨਵੀਂ ਰੇਲ ਲਾਈਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸਦੀ ਲਾਗਤ ₹764.19 ਕਰੋੜ ਹੋਵੇਗੀ। ਪ੍ਰੋਜੈਕਟ ਨਾਲ ਫਿਰੋਜ਼ਪੁਰ-ਅੰਮ੍ਰਿਤਸਰ ਦੀ ਦੂਰੀ 196 ਕਿਮੀ ਤੋਂ ਘਟ ਕੇ 100 ਕਿਮੀ ਰਹਿ ਜਾਵੇਗੀ। ਇਹ ਲਾਈਨ ਜਲੰਧਰ-ਫਿਰੋਜ਼ਪੁਰ ਅਤੇ ਪੱਟੀ-ਖੇਮਕਰਨ ਰੂਟਾਂ ਨੂੰ ਜੋੜੇਗੀ ਅਤੇ ਰੱਖਿਆ, ਵਪਾਰ ਤੇ ਆਵਾਜਾਈ ਲਈ ਮਹੱਤਵਪੂਰਨ ਸਾਬਤ ਹੋਵੇਗੀ।
ਪ੍ਰੋਜੈਕਟ ਨਾਲ 10 ਲੱਖ ਲੋਕਾਂ ਨੂੰ ਲਾਭ ਹੋਵੇਗਾ ਤੇ 2.5 ਲੱਖ ਰੁਜ਼ਗਾਰ ਮੌਕੇ ਬਣਣਗੇ। ਕੰਮ ਜਲਦੀ ਸ਼ੁਰੂ ਹੋਣ ਦੀ ਉਮੀਦ ਹੈ।












