ਮੋਹਾਲੀ 12 Nov 2025 AJ DI Awaaj
Mohali Desk : ਮੋਹਾਲੀ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪਤੀ ਨੇ ਆਪਣੀ ਪਤਨੀ ਦਾ ਕਤ*ਲ ਕਰ ਦਿੱਤਾ। ਦੋਵੇਂ ਦਾ ਵਿਆਹ ਸਿਰਫ਼ ਦੋ ਮਹੀਨੇ ਪਹਿਲਾਂ ਹੀ ਹੋਇਆ ਸੀ। ਮ੍ਰਿ*ਤਕਾ ਦੀ ਪਛਾਣ ਰਾਧਿਕਾ (29) ਵਜੋਂ ਹੋਈ ਹੈ, ਜਦਕਿ ਆਰੋਪੀ ਪਤੀ ਰਵੀ (32) ਹੈ।
⚠️ ਤੇਜ਼ ਹਥਿਆਰ ਨਾਲ ਕੀਤਾ ਕਤ*ਲ
ਜਾਣਕਾਰੀ ਅਨੁਸਾਰ, ਇਹ ਘਟਨਾ ਸੋਮਵਾਰ ਸ਼ਾਮ ਵਾਪਰੀ। ਰਵੀ ਨੇ ਸ਼ਰਾਬ ਦੇ ਨਸ਼ੇ ਵਿੱਚ ਰਾਧਿਕਾ ਨਾਲ ਝਗੜਾ ਕੀਤਾ ਅਤੇ ਗੁੱਸੇ ਵਿੱਚ ਆ ਕੇ ਉਸਦੇ ਸਿਰ ‘ਤੇ ਤੇਜ਼ ਹਥਿਆਰ ਨਾਲ ਵਾਰ ਕਰਕੇ ਉਸਦੀ ਹੱ*ਤਿਆ ਕਰ ਦਿੱਤੀ।
ਗੁਆਂਢੀਆਂ ਨੂੰ ਇਸ ਬਾਰੇ ਮੰਗਲਵਾਰ ਸਵੇਰੇ ਪਤਾ ਲੱਗਾ, ਜਦੋਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾ*ਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਮੋਹਾਲੀ ਦੇ ਮੁਰ*ਦਾਘਰ ਭੇਜ ਦਿੱਤਾ। ਪੋਸਟਮਾਰਟਮ ਬੁੱਧਵਾਰ ਨੂੰ ਕੀਤਾ ਜਾਵੇਗਾ।
🏠 ਘਟਨਾ ਤੋਂ ਪਹਿਲਾਂ ਦਾ ਝਗੜਾ
ਗੁਆਂਢੀਆਂ ਦੇ ਮੁਤਾਬਕ, ਰਾਧਿਕਾ ਅਕਸਰ ਆਪਣੇ ਪਤੀ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ, ਜਿਸ ਕਰਕੇ ਦੋਵਾਂ ਵਿੱਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਸੋਮਵਾਰ ਨੂੰ ਵੀ ਐਸਾ ਹੀ ਝਗੜਾ ਹੋਇਆ ਸੀ। ਇਸ ਦੌਰਾਨ ਗੁਆਂਢੀਆਂ ਨੇ ਪੁਲਿਸ ਨੂੰ ਫ਼ੋਨ ਕੀਤਾ, ਪਰ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਜਿਸ ਕਾਰਨ ਮੁਲਾਜ਼ਮ ਵਾਪਸ ਚਲੇ ਗਏ।
😔 ਮਾਂ ਨੇ ਦੇਖਿਆ ਡਰਾਉਣਾ ਮੰਜ਼ਰ
ਘਟਨਾ ਦੇ ਸਮੇਂ ਰਵੀ ਦਾ ਮਾਨਸਿਕ ਤੌਰ ’ਤੇ ਪੀੜਤ ਭਰਾ ਸੋਨੂ ਘਰ ਵਿੱਚ ਹੀ ਸੀ, ਜਦਕਿ ਰਵੀ ਦੀ ਮਾਂ ਆਪਣੀ ਧੀ ਨੂੰ ਮਿਲਣ ਗਈ ਹੋਈ ਸੀ। ਸਵੇਰੇ ਜਦੋਂ ਉਹ ਵਾਪਸ ਆਈ ਤਾਂ ਉਸਨੇ ਰਾਧਿਕਾ ਨੂੰ ਬੈਡ ‘ਤੇ ਖੂ*ਨ ਨਾਲ ਲੱਥ*ਪੱਥ ਪਿਆ ਦੇਖਿਆ। ਉਸਨੇ ਨੇੜੇ ਹੀ ਇੱਕ ਬੰਗਾਲੀ ਡਾਕਟਰ ਨੂੰ ਬੁਲਾਇਆ, ਜਿਸਨੇ ਆ ਕੇ ਪੁਸ਼ਟੀ ਕੀਤੀ ਕਿ ਰਾਧਿਕਾ ਦੀ ਮੌ*ਤ ਹੋ ਚੁੱਕੀ ਹੈ।
👮 ਪੁਲਿਸ ਦੀ ਕਾਰਵਾਈ
ਫੇਜ਼-11 ਪੁਲਿਸ ਨੇ ਆਰੋਪੀ ਰਵੀ ਵਿਰੁੱਧ ਕ*ਤਲ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।














