ਨਵਾਂਸ਼ਹਿਰ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਗੋਲੀਆਂ ਚੱਲੀਆਂ, ਇਕ ਦੀਆਂ ਦੋਨੋਂ ਲੱਤਾਂ ਤੇ ਦੂਜੇ ਦੀ ਸੱਜੀ ਲੱਤ ‘ਚ ਗੋਲੀਆਂ ਲੱਗੀਆਂ।

13

11November 2025 Aj Di Awaaj

Punjab Desk ਐੱਸਐੱਸਪੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਪਿੰਡ ਖਾਨਖਾਨਾ ਵਿੱਚ ਪੁਲਿਸ ਵੱਲੋਂ ਕੀਤੀ ਘੇਰਾਬੰਦੀ ਦੌਰਾਨ ਫਾਇਰਿੰਗ ਕਰਕੇ ਫਰਾਰ ਹੋਣ ਦੀ ਕੋਸ਼ਿਸ਼ ਕਰਨ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਲੱਤਾਂ ‘ਚ ਗੋਲੀਆਂ ਮਾਰ ਕੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਪੁਲਿਸ ‘ਤੇ ਫਾਇਰਿੰਗ ਕਰਨ ਵਾਲੇ ਨੌਜਵਾਨਾਂ ਦੀ ਪਛਾਣ ਇਸ਼ਵਿੰਦਰ ਅਤੇ ਅਮਨ ਵਾਸੀ, ਜਲੰਧਰ, ਵਜੋਂ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਬੀਤੇ ਦਿਨ ਕਾਬੂ ਕੀਤੇ ਕਥਿਤ ਮੁਲਜ਼ਮ ਸੰਦੀਪ ਬਹਿਰਾਮ ਅਤੇ ਅਭੈ ਜਲੰਧਰ ਤੋਂ ਪੁੱਛਤਾਛ ਦੌਰਾਨ ਪਤਾ ਚੱਲਿਆ ਸੀ ਕਿ ਉਹ ਇਸ਼ਵਿੰਦਰ ਅਤੇ ਅਮਨ ਦੇ ਨਾਲ ਵੱਖ-ਵੱਖ ਵਾਰਦਾਤਾਂ ਵਿੱਚ ਸ਼ਾਮਲ ਹਨ। ਉਹ ਅੱਜ ਪਿੰਡ ਖਾਨਖਾਨਾ ਵਿੱਚ ਇਕ ਸੁਨਸਾਨ ਜਗ੍ਹਾ ‘ਤੇ ਇਕੱਠੇ ਹੋ ਕੇ ਮੰਢਾਲੀ ਵਿਖੇ ਵਾਰਦਾਤ ਕਰਨ ਦੀ ਯੋਜਨਾ ਬਣਾਈ ਹੋਈ ਸੀ।