ਦਿੱਲੀ ਅੱਤਵਾਦੀ ਧਮਾਕੇ ਦੀ ਜਾਂਚ ਹੁਣ NIA ਕਰੇਗੀ, ਗ੍ਰਹਿ ਮੰਤਰਾਲੇ ਨੇ ਲਿਆ ਵੱਡਾ ਫੈਸਲਾ।

15

11November 2025 Aj Di Awaaj

National Desk ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਸਾਹਮਣੇ ਹੋਏ ਅੱਤਵਾਦੀ ਧਮਾਕੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (NIA) ਨੂੰ ਸੌਂਪ ਦਿੱਤੀ ਹੈ। ਹੁਣ NIA ਇਸ ਮਾਮਲੇ ਦੀ ਹੋਰ ਤਫ਼ਸੀਲ ਨਾਲ ਜਾਂਚ ਕਰੇਗੀ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਮਲੇ ਦੀ ਸਮੀਖਿਆ ਲਈ ਮੰਗਲਵਾਰ ਨੂੰ ਆਪਣੇ ਨਿਵਾਸ ਸਥਾਨ ‘ਤੇ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ। ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਈ ਅਤੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ। ਮੀਟਿੰਗ ਮਗਰੋਂ ਹੀ ਇਸ ਜਾਂਚ ਨੂੰ NIA ਨੂੰ ਸੌਂਪ ਦਿੱਤਾ ਗਿਆ।