11 November 2025 Aj Di Awaaj
Punjab Desk ਸਥਾਨਕ ਦੁਸਹਿਰਾ ਗਰਾਊਂਡ ਦੇ ਨੇੜੇ ਆਵਾ ਬਸਤੀ ਵਿੱਚ ਇਕ ਵਿਅਕਤੀ ਦੀ ਭੇਦਭਰੇ ਹਾਲਾਤ ਵਿੱਚ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਵਿੱਕੀ ਸਿੰਘ, ਆਵਾ ਬਸਤੀ ਬਰਨਾਲਾ ਵਾਸੀ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਭਰਾ ਸੇਵਕ ਸਿੰਘ ਪੁੱਤਰ ਕਾਕਾ ਸਿੰਘ ਦੀ ਲਾਸ਼ ਦਰੱਖਤ ਨਾਲ ਲਟਕਦੀ ਹੋਈ ਮਿਲੀ ਹੈ। ਉਸਨੇ ਦੱਸਿਆ ਕਿ ਸੇਵਕ ਸਿੰਘ ‘ਤੇ ਪਹਿਲਾਂ ਕਈ ਵਿਅਕਤੀਆਂ ਨੇ ਚੋਰੀ ਦਾ ਇਲਜ਼ਾਮ ਲਗਾ ਕੇ ਉਸਨੂੰ ਥਾਣੇ ਵਿੱਚ ਫੜਵਾਇਆ ਸੀ, ਪਰ ਚੋਰੀ ਸਾਬਤ ਨਾ ਹੋਣ ‘ਤੇ ਪੁਲਿਸ ਨੇ ਉਸਨੂੰ ਛੱਡ ਦਿੱਤਾ ਸੀ। ਉਸਨੇ ਕਿਹਾ ਕਿ ਇਹ ਵਿਅਕਤੀਆਂ ਇਕ ਵਾਰ ਫਿਰ ਉਸਦੇ ਭਰਾ ਨੂੰ ਘੇਰ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਦਿਆਂ ਉਸਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਦੁਸਹਿਰਾ ਗਰਾਊਂਡ ਨੇੜੇ ਦਰੱਖਤ ‘ਤੇ ਲਟਕਾ ਦਿੱਤਾ ਤਾਂ ਕਿ ਇਹ ਲੱਗੇ ਕਿ ਸੇਵਕ ਸਿੰਘ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।














